10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜਲੰਧਰ, ਮੋਹਾਲੀ ਤੇ ਤਰਨ-ਤਾਰਨ ਦੇ ਰਹਿਣ ਵਾਲੇ ਹਨ ਇਹ ਨੌਜਵਾਨ ਰਸ਼ੀਆ 'ਚ ਫਸੇ 3 ਪੰਜਾਬੀ ਨੌਜਵਾਨ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਪਰਤੇ

Ad Position 21
No active advertisement
ਰਸ਼ੀਆ ਤੋਂ ਪਰਤਿਆ ਨੌਜਵਾਨ ਅਸ਼ੋਕ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਹਾਜ਼ਰੀ ਵਿਚ ਆਪਣੀ ਹੱਡਬੀਤੀ ਸੁਣਾਉਂਦੇ ਹੋਏ | ਤਸਵੀਰ : ਲਾਡੀ ਸਟੂਡੀਓ <br/> 13-04-2026
ਸੁਲਤਾਨਪੁਰ ਲੋਧੀ, 12 ਅਪ੍ਰੈਲ (ਨਰੇਸ਼ ਹੈਪੀ)-ਰਸ਼ੀਆ ਦੀ ਜੇਲ੍ਹ 'ਚੋਂ ਜਲੰਧਰ, ਮੋਹਾਲੀ ਤੇ ਤਰਨ ਤਾਰਨ ਦੇ ਤਿੰਨ ਨੌਜਵਾਨ ਵਾਪਸ ਘਰ ਪਰਤ ਆਏ ਹਨ | ਇਨ੍ਹਾਂ ਵਿਚੋਂ ਨਕੋਦਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਾਨ ਬਚਾਅ ਕੇ ਸੁਖੀ ਸਾਂਦੀ ਆਪਣੇ ਪਰਿਵਾਰ ਵਿਚ ਆ ਗਿਆ ਹੈ | ਅਸ਼ੋਕ ਕੁਮਾਰ ਨੇ ਜੇਲ੍ਹ ਵਿਚ ਬਿਤਾਏ 22 ਦਿਨ ਉਸ ਦੇ 22 ਸਦੀਆਂ ਵਾਂਗ ਲੰਘੇ ਸਨ | ਉਸ ਨੇ ਦੱਸਿਆ ਕਿ ਜੇਲ੍ਹ ਵਿਚ ਖਾਣਾ ਵੀ ਸਿਰਫ਼ ਇੰਨੀ ਮਾਤਰਾ ਵਿਚ ਦਿੱਤਾ ਜਾਂਦਾ ਸੀ, ਜਿਸ ਨਾਲ ਆਦਮੀ ਜਿਊਾਦਾ ਰਹਿ ਸਕੇ | ਜਦੋਂ ਮਰਜ਼ੀ ਕਿਸੇ ਦੇ ਵੀ ਉਥੇ ਕਰੰਟ ਲਗਾ ਦਿੱਤਾ ਜਾਂਦਾ ਸੀ | ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਤਿੰਨ ਲੱਖ ਦੇ ਕੇ ਮਾਸਕੋ ਲਈ 19 ਜਨਵਰੀ ਨੂੰ ਰਵਾਨਾ ਹੋਇਆ ਸੀ | ਟਰੈਵਲ ਏਜੰਟ ਕੰਪਨੀ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਜਿਹੜੀ ਕੰਪਨੀ 'ਚ ਉਹ ਕੰਮ ਕਰੇਗਾ, ਉਹ ਉਸ ਨੂੰ 90 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਤਨਖ਼ਾਹ ਦੇਵੇਗੀ ਅਤੇ ਉਸ ਕੰਪਨੀ ਦੀ ਇਕ ਸਾਲ ਦੀ ਗਾਰੰਟੀ ਹੋਵੇਗੀ ਤੇ ਖਾਣ ਪੀਣ ਤੇ ਰਹਿਣ ਸਹਿਣ ਸਾਰਾ ਕੰਪਨੀ ਦਾ ਹੋਵੇਗਾ, ਪਰ ਉਨ੍ਹਾਂ ਨੂੰ ਉਥੇ ਪਹੁੰਚ ਕੇ ਪਤਾ ਲਗਾ ਕਿ ਜੋ ਕੁੱਝ ਵੀ ਟਰੈਵਲ ਏਜੰਟ ਨੇ ਕਿਹਾ ਸੀ ਉਥੇ ਕੁੱਝ ਵੀ ਨਹੀਂ ਸੀ | ਅਸ਼ੋਕ ਨੇ ਦੱਸਿਆ ਕਿ 2 ਮਹੀਨਿਆਂ ਤੱਕ ਕੰਪਨੀ 'ਚ ਕੰਮ ਕਰਨ ਤੋਂ ਬਾਅਦ ਜਦੋਂ 20 ਮਾਰਚ ਨੂੰ ਉਨ੍ਹਾਂ ਨੂੰ ਤਨਖ਼ਾਹ ਦਿੱਤੀ ਜਾਣੀ ਸੀ ਤਾਂ 13 ਮਾਰਚ ਦੀ ਦੇਰ ਰਾਤ ਨੂੰ ਹੀ ਕੰਪਨੀ ਨੇ ਮਾਲਕ ਨੇ ਉਸ ਨੰੂ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ | ਵੱਡੀ ਜੇਲ੍ਹ ਵਿਚ ਅਜੇ ਵੀ 100 ਦੇ ਕਰੀਬ ਭਾਰਤੀ ਫਸੇ ਹੋਏ ਹਨ, ਜਿਸ 'ਚੋਂ ਕਈ ਭਾਰਤੀਆਂ ਦੇ ਫਸਣ ਦਾ ਕਾਰਨ ਉਨ੍ਹਾਂ ਕੰਪਨੀ ਸੀ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਠੱਗ ਟਰੈਵਲ ਏਜੰਟਾਂ ਦੇ ਝਾਂਸਿਆਂ ਵਿਚ ਨਾ ਆਉਣ |
Ad Position 22
No active advertisement
ਪਿਛਲੀ ਖ਼ਬਰ 57ਵਾਂ ਸਵ: ਅਵਤਾਰ ਸਿੰਘ ਬੱਲ ਯਾਦਗਾਰੀ ਤਿੰਨ ਰੋਜ਼ਾ ਕਬੱਡੀ ਦਾ ਮਹਾਂਕੁੰਭ ਅੱਜ ਤੋਂ ਭੁਲੱਥ 'ਚ ਸ਼ੁਰੂ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਸੁਧਾਈ ਦੇ ਨਾਂਅ 'ਤੇ ਵੋਟਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ-ਜਥੇਦਾਰ ਬੂਲੇ <br/>
Ad Position 24