02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸੁਖਬੀਰ ਵਲੋਂ ਕਰਵਾਈਆਂ ਰੈਲੀਆਂ ਨੂੰ ਆਸ ਤੋਂ ਵੱਧ ਹੁੰਗਾਰਾ ਮਿਲਿਆ <br/> ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਭਾਰ ਨੇ ਲੋਕਾਂ ਅੰਦਰ ਨਵੀਂ ਉਮੀਦ ਜਗਾਈ-ਮਲੂਕਾ <br/>

Ad Position 21
No active advertisement
ਅਜੀਤ ਡੈਸਕ 14-04-2026
ਜਲੰਧਰ, 13 ਅਪ੍ਰੈਲ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਪੰਜਾਬ ਦੀ 'ਆਪ' ਸਰਕਾਰ ਲੋਕਾਂ ਦੀਆਂ ਆਸਾਂ-ਉਮੀਦਾਂ 'ਤੇ ਪੂਰਾ ਨਹੀਂ ਉਤਰ ਸਕੀ ਤੇ ਸਰਾਕਰ ਦੇ ਇਸ 4 ਸਾਲ ਦੇ ਕਾਰਜਕਾਲ ਦੌਰਾਨ ਸਮਾਜ ਦਾ ਹਰ ਵਰਗ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਨਾਰਾਜ਼ ਤੇ ਨਿਰਾਸ਼ ਹੋ ਚੁੱਕਾ ਹੈ | ਅਜਿਹੇ ਨਿਰਾਸ਼ਾ ਤੇ ਹਤਾਸ਼ਾ ਭਰੇ ਮਾਹੌਲ 'ਚ ਸ਼੍ਰੋਮਣੀ ਅਕਾਲੀ ਦਲ ਰਾਜ ਦੇ ਲੋਕਾਂ ਲਈ ਆਸ ਤੇ ਉਮੀਦ ਦੀ ਇਕ ਨਵੀਂ ਕਿਰਨ ਬਣ ਕੇ ਮੁੜ ਉੱਭਰਿਆ ਹੈ | ਇਹ ਪ੍ਰਗਟਾਵਾ ਉਨ੍ਹਾਂ 'ਅਜੀਤ' ਭਵਨ ਵਿਖੇ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਰਵਾਈਆਂ ਗਈਆਂ ਪੰਜਾਬ ਬਚਾਓ ਰੈਲੀਆਂ ਨੂੰ ਜਿੱਥੇ ਆਸ ਤੋਂ ਵੱਧ ਹੁੰਗਾਰਾ ਮਿਲਿਆ ਹੈ, ਉੱਥੇ ਲੋਕਾਂ ਦੇ ਆਪ ਮੁਹਾਰੇ ਇਨ੍ਹਾਂ ਰੈਲੀਆਂ 'ਚ ਸ਼ਾਮਿਲ ਹੋਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਲੋਕ ਸੂਬੇ ਅੰਦਰ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਦੇਖਣਾ ਚਾਹੁੰਦੇ ਹਨ | ਮਲੂਕਾ ਨੇ ਕਿਹਾ ਕਿ ਅਸਲ 'ਚ ਲੋਕਾਂ ਨੇ 'ਆਪ' ਸਰਕਾਰ ਦਾ ਬਦਲਾਅ ਚੰਗੀ ਤਰ੍ਹਾਂ ਦੇਖ ਲਿਆ ਹੈ ਤੇ ਹੁਣ ਉਨ੍ਹਾਂ ਨੂੰ ਸਮਝ ਆ ਚੁੱਕੀ ਹੈ ਕਿ ਸੂਬੇ ਦੀ ਬਿਹਤਰੀ ਤੇ ਤਰੱਕੀ ਲਈ ਜੇਕਰ ਕੋਈ ਪਾਰਟੀ ਕੰਮ ਕਰ ਸਕਦੀ ਹੈ ਤਾਂ ਉਹ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਭਾਰ ਪਿੱਛੇ ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਤੇ ਪਿਛਲੇ ਸਮੇਂ 'ਚ ਆਏ ਹੜ੍ਹਾਂ ਦੌਰਾਨ ਪੰਜਾਬ ਦੇ ਲੋਕਾਂ ਦੀ ਕੀਤੀ ਗਈ ਸੇਵਾ ਨੂੰ ਦੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਰਾਤ-ਦਿਨ ਲੋਕਾਂ ਦੀ ਸੇਵਾ 'ਚ ਲੱਗੇ ਰਹੇ ਤੇ ਉਨ੍ਹਾਂ ਨੇ ਮੌਕੇ 'ਤੇ ਹੀ ਲੋਕਾਂ ਦੀ ਨਕਦ ਰਾਸ਼ੀ, ਡੀਜ਼ਲ, ਖਾਦਾਂ, ਕਣਕ ਦੇ ਬੀਜਾਂ ਤੇ ਹੋਰ ਜ਼ਰੂਰਤ ਦੇ ਸਾਮਾਨ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ, ਉਸ ਨੇ ਲੋਕਾਂ ਦੇ ਦਿਲ ਜਿੱਤ ਲਏ ਤੇ ਲੋਕਾਂ ਨੂੰ ਵੀ ਇਹ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਕਿ ਇਕ ਖੇਤਰੀ ਪਾਰਟੀ ਹੀ ਆਪਣੇ ਲੋਕਾਂ ਨਾਲ ਖੜ੍ਹ ਸਕਦੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ 'ਤੇ ਸਰਕਾਰ ਬਣਾਏਗਾ |

Ad Position 22
No active advertisement
ਪਿਛਲੀ ਖ਼ਬਰ ਬੀਜ ਪ੍ਰਮਾਣੀਕਰਨ ਅਧਿਕਾਰੀ ਨਿਰੀਖਣ ਕਰਨ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਭਾਰ ਨੇ ਲੋਕਾਂ ਅੰਦਰ ਨਵੀਂ ਉਮੀਦ ਜਗਾਈ-ਮਲੂਕਾ <br/>
Ad Position 24
No active advertisement