02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬੀਜ ਪ੍ਰਮਾਣੀਕਰਨ ਅਧਿਕਾਰੀ ਨਿਰੀਖਣ ਕਰਨ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ

Ad Position 21
No active advertisement
ਅਜੀਤ ਡੈਸਕ 14-04-2026
ਮਾਨਸਾ, 13 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਵਿਜੀਲੈਂਸ ਬਿਊਰੋ ਨੇ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਲੁਧਿਆਣਾ ਦੇ ਸੀਡ ਸਰਟੀਫਿਕੇਸ਼ਨ ਅਫ਼ਸਰ (ਬੀਜ ਪ੍ਰਮਾਣੀਕਰਣ ਅਧਿਕਾਰੀ) ਅੰਮਿ੍ਤਪਾਲ ਸਿੰਘ ਨੂੰ ਫ਼ਸਲ ਦੀ ਨਿਰੀਖਣ ਕਰਨ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਕਾਬੂ ਕੀਤਾ ਹੈ | ਚੌਕਸੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਕੇਸ਼ ਕੁਮਾਰ ਪੁੱਤਰ ਮਹਿੰਦਰ ਵਾਸੀ ਮਾਨਸਾ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਸੀਡ ਫਾਰਮ ਚਲਾਉਂਦਾ ਹੈ | ਪੰਜਾਬ ਤੇ ਰਾਜ ਤੋਂ ਬਾਹਰਲੀਆਂ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਪਹਿਲੀ ਕਿਸਮ ਦਾ ਬੀਜ ਹਾਸਲ ਕਰ ਕੇ ਕਿਸਾਨਾਂ ਤੋਂ ਬਿਜਵਾਉਂਦਾ ਹੈ ਤੇ ਬੀਜ ਦੀ ਉੱਨਤ ਖ਼ਰੀਦ ਕੇ ਖ਼ਰੀਦੀ ਗਈ ਫ਼ਸਲ ਤੋਂ ਬੀਜ ਬਣਾਉਂਦਾ ਹੈ | ਐਤਕੀਂ ਇਸ ਫ਼ਰਮ ਨੇ 1275 ਏਕੜ 'ਚ ਕਣਕ ਦੇ ਬੀਜਾਂ ਦੀ ਬਿਜਾਈ ਕਰਵਾਈ ਗਈ ਸੀ | ਫ਼ਸਲੀ ਸੀਜ਼ਨ 2025-26 ਦੀ ਇੰਸਪੈਕਸ਼ਨ ਕਰਨ ਦੀ ਜ਼ਿੰਮੇਵਾਰੀ ਉਪਰੋਕਤ ਅਫ਼ਸਰ ਦੀ ਸੀ | ਇਸ ਨਿਰੀਖਣ ਬਦਲੇ ਉਸ ਨੇ ਲੱਖ ਰੁਪਏ ਦੀ ਮੰਗ ਕੀਤੀ ਤੇ ਸੌਦਾ 50 ਹਜ਼ਾਰ ਰੁਪਏ 'ਚ ਤੈਅ ਹੋ ਗਿਆ | ਬੁਲਾਰੇ ਨੇ ਦੱਸਿਆ ਕਿ ਚੌਕਸੀ ਵਿਭਾਗ ਦੀ ਟੀਮ ਨੇ ਐਸ. ਐਸ. ਪੀ. ਬਠਿੰਡਾ ਰੇਂਜ ਦੇ ਦਿਗਵਿਜੈ ਕਪਿਲ ਦੀ ਅਗਵਾਈ ਹੇਠ ਜਾਲ ਵਿਛਾਇਆ ਅਤੇ ਅੰਮਿ੍ਤਪਾਲ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਰਿਸ਼ਵਤ ਲੈਂਦਿਆਂ ਗਿ੍ਫ਼ਤਾਰ ਕਰ ਲਿਆ | ਉਕਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜ ਸਿੱਖ ਸ਼ਰਧਾਲੂ ਗੁਰਧਾਮਾਂ ਦੀ ਯਾਤਰਾ ਵਿਚਾਲੇ ਛੱਡ ਪਾਕਿਸਤਾਨ ਤੋਂ ਵਤਨ ਪਰਤੇ ਅਗਲੀ ਖ਼ਬਰ ਸੁਖਬੀਰ ਵਲੋਂ ਕਰਵਾਈਆਂ ਰੈਲੀਆਂ ਨੂੰ ਆਸ ਤੋਂ ਵੱਧ ਹੁੰਗਾਰਾ ਮਿਲਿਆ <br/> ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਭਾਰ ਨੇ...
Ad Position 24
No active advertisement