ਰਾਜਪੁਰਾ, 14 ਅਪ੍ਰੈਲ (ਰਣਜੀਤ ਸਿੰਘ)-ਪੰਜਾਬ ਵਿਚ ਪੰਥ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੁਨਰ ਸੁਰਜੀਤ ਦੇ ਆਗੂਆਂ ਨੂੰ ਇਕੋ ਮਾਲਾ ਵਿਚ ਪਰੋਣਾ ਸਮੇਂ ਦੀ ਮੁੱਖ ਮੰਗ ਹੈ, ਸੱਤਾਧਾਰੀ ਧਿਰ ਵਲੋਂ ਹੈਲੀਕੈਪਟਰ ਦੇ ਝੂਟਿਆਂ ਅਤੇ ਫੋਕੀ ਇਸ਼ਤਿਹਾਰਬਾਜ਼ੀ ਉਪਰ ਜਨਤਾ ਦੇ ਟੈਕਸ ਦਾ ਪੈਸਾ ਉਜਾੜਨ ਨਾਲ ਸੂਬਾ ਕੰਗਾਲ ਹੋਣ ਦੇ ਕੰਢੇ 'ਤੇ ਖੜ੍ਹਾ ਹੋ ਗਿਆ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਪ੍ਰੋ. ਚੰਦੂਮਾਜਰਾ ਨੇ ਦੋਵਾਂ ਧਿਰਾਂ ਵਿਚ ਏਕਤਾ ਦੀ ਗੱਲ 'ਤੇ ਕਿਹਾ ਕਿ ਦੋਵਾਂ ਧਿਰਾਂ ਵਿਚ ਕਿਸੇ ਸੁਹਿਰਦ ਸ਼ਖਸੀਅਤ ਦੀ ਲੋੜ ਹੈ ਜਿਹੜਾ ਮਨਾਂ ਵਿਚ ਪੈਦਾ ਹੋਏ ਭਰਮ ਭੁਲੇਖੇ ਦੂਰ ਕਰੇ | ਉਨ੍ਹਾਂ ਨੇ ਕਿਹਾ ਕਿ ਖੇਤਰੀ ਪਾਰਟੀ ਦਾ ਸ਼ਕਤੀਸ਼ਾਲੀ ਹੋਣਾ ਬਹੁਤ ਜ਼ਰੂਰ ਹੈ |
ਪੰਥ ਨੂੰ ਬਚਾਉਣ ਲਈ ਦੋਵੇ ਧੜਿ੍ਹਆਂ 'ਚ ਏਕਤਾ ਸਮੇਂ ਦੀ ਮੁੱਖ ਮੰਗ-ਚੰਦੂਮਾਜਰਾ <br/>
ਅਜੀਤ ਡੈਸਕ
15-04-2026