ਅਹਿਮਦਗੜ, 15 ਅਪ੍ਰੈਲ (ਸੁਖਜੀਤ ਸਿੰਘ ਖੇੜਾ)-ਨਾਮਵਰ ਅਤੇ ਸਮਾਜ ਸੇਵੀ ਬਹਿਲ ਪਰਿਵਾਰ 'ਚੋਂ ਸਵ: ਪੇ੍ਰਮ ਸਿੰਘ ਬਹਿਲ ਦੀ ਧਰਮਪਤਨੀ, ਅਮਰਜੀਤ ਸਿੰਘ ਬਹਿਲ ਅਤੇ ਸੁਖਜਿੰਦਰ ਸਿੰਘ ਬਹਿਲ (ਸੀਨੀਅਰ ਐਡਵੋਕੇਟ ਚੰਡੀਗੜ) ਦੇ ਮਾਤਾ ਸ੍ਰੀਮਤੀ ਬਲਬੀਰ ਕÏਰ ਬਹਿਲ ਜੋ ਕਿ ਕੁੱਝ ਦਿਨ ਪਹਿਲਾਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ ਦੁੱਗਰੀ ਲੁਧਿਆਣਾ ਵਿਖੇ ਸੰਪੰਨ ਹੋਇਆ | ਇਸ ਮੌਕੇ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸਮਾਗਮ ਵਿਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਕੁਲਵੀਰ ਸਿੰਘ ਜੀਰਾ ਸਾਬਕਾ ਵਿਧਾਇਕ, ਕੁਲਵੰਤ ਸਿੰਘ ਸਿੱਧੂ ਵਿਧਾਇਕ, ਸਿਮਰਨਜੀਤ ਸਿੰਘ ਬੈਂਸ ਸਾਬਕਾ ਵਿਧਾਇਕ, ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ, ਕੇ.ਡੀ. ਵੈਦ ਸਾਬਕਾ ਵਿਧਾਇਕ, ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਸਾਬਕਾ ਵਿਧਾਇਕ ਸੰਜੇ ਤਲਵਾੜ, ਕਾਂਗਰਸੀ ਆਗੂ ਸੁਮਿਤ ਸਿੰਘ ਮਾਨ, ਜਗਸੀਰ ਸਿੰਘ ਪੀ.ਏ. ਸੰਸਦ ਮੈਂਬਰ ਰਾਜਾ ਵੜਿੰਗ, ਗੁਰਮੀਤ ਸਿੰਘ ਕੁਲਾਰ ਪ੍ਰਧਾਨ ਯੂਨਾਈਟਡ ਸਾਈਕਲ ਪਾਰਟਸ ਲੁਧਿਆਣਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਜਗਬੀਰ ਸਿੰਘ ਸੋਖੀ ਸਾਬਕਾ ਕੌਂਸਲਰ, ਕਿਸ਼ਨ ਕੁਮਾਰ ਬਾਵਾ, ਰਾਜਬੀਰ ਭੁੱਲਰ, ਹਰਕਰਨ ਵੈਦ, ਸੀਲਾਂ ਦੁਗਰੀ, ਗੋਰਾ ਕੌਂਸਲਰ, ਸਿਮੂ ਕੌਂਸਲਰ, ਨਿਰਮਲ ਖੇੜਾ, ਮਨਪ੍ਰੀਤ ਮਾਣਾ ਕÏਾਸਲਰ, ਗੁਰਪ੍ਰੀਤ ਗੋਪੀ, ਸਤਵੰਤ ਦੁਗਰੀ, ਜਪਨੀਤ ਨੋਨੀ, ਅਮਰਜੀਤ ਸਿੰਘ ਪ੍ਰਧਾਨ ਮਾਡਲ ਟਾਉਨ ਮਾਰਕੀਟ ਲੁਧਿਆਣਾ, ਐਡਵੋਕੇਟ ਜਸਦੇਵ ਸਿੰਘ ਵਿਰਕ, ਹਿਮਾਂਸ਼ੂ ਵਾਲੀਆ ਐਡਵੋਕੇਟ ਸਕੱਤਰ ਜ਼ਿਲਾ ਬਾਰ ਐਸੋਸੀਏਸ਼ਨ ਲੁਧਿਆਣਾ, ਵਿਪਨ ਸੱਗਰ ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ ਲੁਧਿਆਣਾ, ਚੇਤਨ ਵਰਮਾ ਐਡਵੋਕੇਟ ਸਾਬਕਾ ਪ੍ਰਧਾਨ, ਗੁਰਬਖਸ਼ੀਸ਼ ਸਿੰਘ ਬੇਦੀ ਸੀਨੀਅਰ ਵਕੀਲ, ਜਸਬੀਰ ਸਿੰਘ ਗਰੋਵਰ, ਐਡਵੋਕੇਟ ਮਨਦੀਪ ਹੀਰ, ਸੰਜੀਵ ਸੂਦ ਪ੍ਰਧਾਨ ਸੰਗਰੂਰ ਇੰਡਸਟਰੀਅਲ ਐਸੋਸੀਏਸ਼ਨ, ਕਿਟੀ ਚੋਪੜਾ, ਰੋਟਰੀ ਕਲੱਬ ਦੇ ਪ੍ਰਧਾਨ ਰਾਕੇਸ਼ ਸਿੰਗਲਾ, ਸੰਦੀਪ ਮੋਦੀ, ਲਾਲੀ ਜੀ, ਅਜੈ ਜੈਨ, ਮਲੇਰਕੋਟਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਚਾਹਲ ਐਡਵੋਕੇਟ, ਰਵਿੰਦਰ ਸਿੰਘ ਢੀਂਡਸਾ ਐਡਵੋਕੇਟ ਪ੍ਰਧਾਨ ਲੀਗਲ ਸੈੱਲ ਆਮ ਆਦਮੀ ਪਾਰਟੀ, ਹਰਿੰਦਰ ਸੂਦ ਐਡਵੋਕੇਟ ਸਾਬਕਾ ਜ਼ਿਲਾ ਅਟਾਰਨੀ, ਐਡਵੋਕੇਟ ਹਰਦੀਪ ਸਿੰਘ ਖਟੜਾ ਮਲੇਰਕੋਟਲਾ, ਵਿਕਾਸ ਗੁਪਤਾ ਜÏਲੀ ਐਡਵੋਕੇਟ, ਪੀਯੂਸ਼ ਜੈਨ ਐਡਵੋਕੇਟ, ਸੰਜੀਵ ਵਰਮਾ ਐਡਵੋਕੇਟ, ਸੁਰੇਸ਼ ਗੁਪਤਾ ਮਲੇਰਕੋਟਲਾ, ਕÏਾਸਲਰ ਜਗਵੰਤ ਸਿੰਘ ਜੱਗੀ ਸਾਬਕਾ ਉਪ ਪ੍ਰਧਾਨ ਨਗਰ ਕÏਾਸਲ ਅਹਿਮਦਗੜ, ਸੁਖਜਿੰਦਰ ਸਿੰਘ ਰਾਜੜ ਅਹਿਮਦਗੜ, ਸਾਬਕਾ ਕÏਸਲਰ ਦੀਪਕ ਸ਼ਰਮਾ ਅਹਿਮਦਗੜ, ਬਲਵਿੰਦਰ ਸਿੰਘ ਗੁੰਬਰ, ਪਰਜਾਪ ਗਿੱਲ, ਹੈਪੀ ਲਾਲੀ, ਸੁਖਸਾਗਰ ਸਿੰਘ ਸੋਢੀ ਅਹਿਮਦਗੜ, ਅੰਮਿਤ ਸੋਢੀ ਅਹਿਮਦਗੜ, ਡਾਕਟਰ ਭੁਟਾਨੀ ਆਦਿ ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸਮਾਪਤੀ ਦÏਰਾਨ ਅਮਰਜੀਤ ਸਿੰਘ ਬਹਿਲ ਅਤੇ ਸੁਖਜਿੰਦਰ ਸਿੰਘ ਬਹਿਲ (ਸੀਨੀਅਰ ਐਡਵੋਕੇਟ ਚੰਡੀਗੜ) ਨੂੰ ਡੇਰਾ ਬਾਬਾ ਸ੍ਰੀ ਚੰਦ, ਗੁਰਦੁਆਰਾ ਸਾਹਿਬ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਦਸਤਾਰ ਅਤੇ ਸਿਰੋਪਾਓ ਭੇਟ ਕੀਤਾ ਗਿਆ | ਅੰਤ ਵਿੱਚ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਪਰਿਵਾਰ ਵਲੋਂ ਸਾਰੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ |