04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਮਲ ਭਾਬੀ ਹੱਤਿਆ ਮਾਮਲਾ ਅੰਮਿ੍ਤਪਾਲ ਸਿੰਘ ਮਹਿਰੋਂ ਦਾ ਪੁਲਿਸ ਰਿਮਾਂਡ ਖ਼ਤਮ, ਬਠਿੰਡਾ ਜੇਲ੍ਹ ਭੇਜਿਆ <br/>

Ad Position 21
No active advertisement
ਅਜੀਤ ਡੈਸਕ 16-04-2026
ਬਠਿੰਡਾ, 15 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਲੁਧਿਆਣਾ ਦੀ ਸੋਸ਼ਲ ਮੀਡੀਆ ਹਸਤੀ ਕੰਚਨ ਕੁਮਾਰ ਉਰਫ਼ ਕਮਲ ਭਾਬੀ ਦੀ ਹੱਤਿਆ ਮਾਮਲੇ 'ਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੁਖ ਸਾਜਿਸ਼ਘਾੜੇ ਅੰਮਿ੍ਤਪਾਲ ਸਿੰਘ ਮਹਿਰੋਂ ਦਾ ਅੱਜ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਉਸ ਨੂੰ ਅਦਾਲਤ ਨੇ ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ | ਉਸ ਨੂੰ ਮੁੜ 29 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਇਸ ਚਰਚਿਤ ਮਾਮਲੇ 'ਚ ਮਹਿਰੋਂ ਦੀ ਭੂਮਿਕਾ, ਉਪਰੰਤ ਵਿਦੇਸ਼ ਭੱਜ ਜਾਣ ਅਤੇ ਹੁਣ ਪੁਲਿਸ ਦੇ ਹੱਥ ਚੜ੍ਹਨ 'ਤੇ ਕਈ ਅਹਿਮ ਖ਼ੁਲਾਸੇ ਹੋਣ ਦੀਆਂ ਸੰਭਾਵਨਾਵਾਂ ਸਨ, ਪਰ ਰਿਮਾਂਡ ਦੌਰਾਨ ਪੁਲਿਸ ਤਿੰਨ ਮੋਬਾਈਲ ਫ਼ੋਨ ਹੀ ਬਰਾਮਦ ਕਰ ਸਕੀ, ਜਿਨ੍ਹਾਂ ਦੇ ਡਾਟੇ ਦੀ ਅਜੇ ਜਾਂਚ ਹੋਣੀ ਹੈ | ਅੰਮਿ੍ਤਪਾਲ ਸਿੰਘ ਮਹਿਰੋਂ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਥਾਣਾ ਕੈਂਟ ਦੇ ਮੁੱਖ ਅਧਿਕਾਰੀ ਰਘਬੀਰ ਸਿੰਘ ਨੇ ਦੱਸਿਆ ਕਿ ਮਹਿਰੋਂ ਦੀ ਆਵਾਜ਼ ਦੀ ਫੋਰੈਂਸਿਕ ਜਾਂਚ ਕਰਵਾਉਣ ਖ਼ਾਤਰ ਉਸ ਦੀ ਆਵਾਜ਼ ਦੇ ਨਮੂਨੇ ਭਰਨ ਲਈ ਅਤੇ ਉਸ ਦੀ ਮਿ੍ਤਕ ਕੰਚਨ ਕੁਮਾਰੀ ਦੀ ਮਾਂ ਤੋਂ ਇਹ ਸ਼ਨਾਖਤ ਕਰਵਾਉਣ ਲਈ ਕਿ ਇਹੀ ਅੰਮਿ੍ਤਪਾਲ ਸਿੰਘ ਮਹਿਰੋਂ ਹੈ, ਇਸ ਸੰਬੰਧੀ ਅਦਾਲਤ ਵਿਚ ਅੱਜ ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਮਨਜ਼ੂਰੀ ਆਉਣ 'ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ 'ਆਪ' ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਛਾਪੇ <br/> ਅਗਲੀ ਖ਼ਬਰ ਬਲਬੀਰ ਕÏਰ ਬਹਿਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ <br/>
Ad Position 24