04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬੀ.ਬੀ.ਐੱਮ.ਬੀ. 'ਚ ਭਰਤੀ ਸੋਧ ਪੰਜਾਬ ਦੀ ਰਾਖਵੀਂ ਪ੍ਰਤੀਨਿਧਤਾ ਕਮਜ਼ੋਰ ਕਰੇਗੀ-ਇਯਾਲੀ

Ad Position 21
No active advertisement
ਅਜੀਤ ਡੈਸਕ 16-04-2026
ਮੁੱਲਾਪੁਰ-ਦਾਖਾ, 15 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਭਾਖੜਾ-ਬਿਆਸ ਪ੍ਰਬੰਧਨ ਬੋਰਡ ਦੇ ਵਿਵਾਦਿਤ ਭਰਤੀ ਨਿਯਮਾਂ ਨੂੰ ਲੈ ਕੇ ਕਿਹਾ ਕਿ ਬੀ.ਬੀ.ਐੱਮ.ਬੀ. ਵਿਚ ਭਰਤੀ ਨਿਯਮਾਂ 'ਚ ਕੇਂਦਰ ਦਾ ਦਖ਼ਲ ਸਾਡੇ ਸੰਘੀ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਇਯਾਲੀ ਨੇ ਕਿਹਾ ਕਿ ਬੀ.ਬੀ.ਐੱਮ.ਬੀ ਦੇ ਅਹਿਮ ਅਹੁਦਿਆਂ ਜਿਵੇਂ ਕਿ ਮੈਂਬਰ (ਪਾਵਰ) ਅਤੇ ਮੈਂਬਰ (ਸਿੰਚਾਈ) ਲਈ ਹੁਣ ਪੂਰੇ ਭਾਰਤ ਵਿਚੋਂ ਕੋਈ ਵੀ ਯੋਗ ਅਧਿਕਾਰੀ ਨਿਯੁਕਤ ਕੀਤਾ ਜਾ ਸਕਦਾ ਹੈ, ਪਹਿਲਾਂ ਇਹ ਨਿਯੁਕਤੀਆਂ ਸਿਰਫ਼ ਪੰਜਾਬ ਅਤੇ ਹਰਿਆਣਾ ਤੱਕ ਸੀਮਿਤ ਸਨ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਬੀ.ਬੀ.ਐੱਮ.ਬੀ 'ਚ ਪੰਜਾਬ ਦੀ ਰਾਖਵੀਂ ਪ੍ਰਤੀਨਿਧਤਾ ਕਮਜ਼ੋਰ ਹੋਵੇਗੀ |


Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਰਾਘਵ ਚੱਢਾ ਦੀ ਜ਼ੈੱਡ-ਪਲੱਸ ਸੁਰੱਖਿਆ ਵਾਪਸ ਲਈ <br/> ਅਗਲੀ ਖ਼ਬਰ ਬੀ.ਬੀ.ਐਮ.ਬੀ. ਨਿਯਮਾਂ ਵਿਚ ਸੋਧ ਪੰਜਾਬ ਲਈ ਖਤਰੇ ਦੀ ਘੰਟੀ- ਲੱਖੋਵਾਲ
Ad Position 24