04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਿ੍ਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਕਰਤਾਰਪੁਰ ਲਾਂਘੇ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਬਿ੍ਟਿਸ਼ ਹਾਈ ਕਮਿਸ਼ਨ ਦੀ ਥੀਆ ਅਲੈਗਜ਼ੈਂਡਰਾ ਰਿਵਰਸ (ਸੈਕੰਡ ਸੈਕਟਰੀ) ਅਤੇ ਜੌਰਡਨ ਡਡਰਾਲ (ਥਰਡ ਸੈਕਟਰੀ) ਨੇ ਵਿਭਾਗੀ ਅਮਲੇ ਸਮੇਤ ਕਰਤਾਰਪੁਰ ਲਾਂਘੇ ਦਾ ਦੌਰਾ ਕੀਤਾ | ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਣ 'ਤੇ ਬਿ੍ਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀਆਂ ਦਾ ਸਵਾਗਤ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ. ਐੱਮ. ਯੂ.) ਕਰਤਾਰਪੁਰ ਦੇ ਸੁਪਰਵਾਈਜ਼ਰ ਰਾਣਾ ਕਾਮਰਾਨ ਨੇ ਕੀਤਾ | ਅਧਿਕਾਰੀਆਂ ਨੇ 'ਅਜੀਤ' ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਥੀਆ ਅਲੈਗਜ਼ੈਂਡਰਾ ਰਿਵਰਸ, ਜੌਰਡਨ ਡਡਰਾਲ ਅਤੇ ਉਨ•ਾਂ ਦੇ ਨਾਲ ਆਏ ਅਮਲੇ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ, ਦੀਵਾਨ ਅਸਥਾਨ ਦਾ ਦੌਰਾ ਕੀਤਾ ਅਤੇ ਲੰਗਰ ਹਾਲ 'ਚ ਲੰਗਰ ਵੀ ਛਕਿਆ | ਉਨ•ਾਂ ਕਰਤਾਰਪੁਰ ਲਾਂਘੇ ਦੇ ਜ਼ੀਰੋ ਪੁਆਇੰਟ ਦਾ ਵੀ ਦੌਰਾ ਕੀਤਾ | ਇਸ ਮੌਕੇ ਉਨ•ਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਅਤੇ ਪਾਕਿ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰਜੀਤ ਸਿੰਘ ਵਲੋਂ ਯਾਦਗਾਰੀ ਚਿੰਨ• ਭੇਟ ਕੀਤਾ ਗਿਆ | ਥੀਆ ਅਲੈਗਜ਼ੈਂਡਰਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਸ਼ਵ 'ਚ ਸ਼ਾਂਤੀ, ਪਿਆਰ ਅਤੇ ਅੰਤਰ-ਧਰਮ ਸਦਭਾਵਨਾ ਦੀ ਸਭ ਤੋਂ ਉੱਤਮ ਮਿਸਾਲ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਸਰਕਾਰ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਵਚਨਬੱਧ <br/> ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਹਾਦਸੇ 'ਚ ਮਾਰੇ ਗਏ ਸ਼ਰਧਾਲੂਆਂ ਪ੍ਰਤੀ ਦੁੱਖ ਦਾ ਇਜ਼ਹਾਰ
Ad Position 24