21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਈ ਮਹੀਨੇ ਵਿਚ ਲੋਕਾਂ ਦੀ ਰਸੋਈ 'ਤੇ ਫਿਰ ਫੁੱਟੇਗਾ 'ਮਹਿੰਗਾਈ ਬੰਬ'

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਸ਼ਿਵ ਸ਼ਰਮਾ)-ਪਿਛਲੇ ਸਵਾ ਮਹੀਨੇ ਵਿਚ ਪੱਛਮੀ ਏਸ਼ੀਆ ਵਿਚ ਚੱਲ ਰਹੀ ਉੱਥਲ ਪੁਥਲ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਲੋਕਾਂ ਦੀ ਰਸੋਈ ਮਹਿੰਗੀ ਹੋ ਗਈ ਹੈ ਪਰ ਹੁਣ ਪੱਛਮੀ ਏਸ਼ੀਆ ਵਿਚ ਜੰਗਬੰਦੀ ਹੋਣ ਦੇ ਬਾਵਜੂਦ ਵੀ ਮਈ ਮਹੀਨੇ ਵਿਚ ਲੋਕਾਂ ਦੀ ਰਸੋਈ 'ਤੇ ਮਹਿੰਗਾਈ ਬੰਬ ਫਟਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਕਈ ਚੀਜ਼ਾਂ ਮਹਿੰਗੀਆਂ ਹੋਈਆਂ ਹਨ ਪਰ ਹੁਣ ਅਪ੍ਰੈਲ ਮਹੀਨੇ ਦੇ ਖ਼ਤਮ ਹੋਣ 'ਤੇ ਮਹਿੰਗਾਈ ਹੋਰ ਵਧਣ ਦੀ ਚਿੰਤਾ ਸਤਾ ਰਹੀ ਹੈ | ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ 29 ਅਪ੍ਰੈਲ ਨੂੰ ਖ਼ਤਮ ਹੋ ਜਾਣੀਆਂ ਹਨ ਜਿਸ ਕਰਕੇ ਇਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਦੀ ਪਹਿਲਾਂ ਹੀ ਕਾਫ਼ੀ ਚਰਚਾ ਹੋ ਰਹੀ ਹੈ ਤੇ ਹੁਣ ਲੋਕ ਇਸ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ ਕਿ ਕੇਂਦਰ ਵੀ ਇਨ੍ਹਾਂ ਕੀਮਤਾਂ ਨੂੰ ਵਧਣ ਤੋਂ ਰੋਕ ਨਹੀਂ ਸਕੇਗੀ ਕਿਉਂਕਿ ਇਹ ਅੰਤਰਰਾਸ਼ਟਰੀ ਸੰਕਟ ਹੈ | ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਕਈ ਦੇਸ਼ਾਂ ਵਿਚ ਰਿਕਾਰਡ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ ਜਦਕਿ ਦੇਸ਼ ਵਿਚ ਅਜੇ ਵੀ ਕੇਂਦਰ ਸਰਕਾਰ ਦੇ ਯਤਨਾਂ ਕਰਕੇ 22 ਮਈ 2022 ਵਾਲੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਾਗੂ ਹਨ | ਇਕ ਰਿਪੋਰਟ ਮੁਤਾਬਿਕ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਗੁਆਂਢੀ ਦੇਸ਼ਾਂ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਵਿਚ ਤੇਲ ਦੀਆਂ ਰਿਕਾਰਡ ਕੀਮਤਾਂ ਵਧੀਆਂ ਹਨ | ਪਾਕਿਸਤਾਨ ਵਿਚ 42.0 ਫ਼ੀਸਦੀ, ਲਾਉਸ ਵਿਚ 45.6 ਫ਼ੀਸਦੀ, ਜ਼ਿੰਬਾਬਵੇ ਵਿਚ 42.9 ਫ਼ੀਸਦੀ ਨੇਪਾਲ ਵਿਚ 39.5 ਫ਼ੀਸਦੀ, ਕੰਬੋਡੀਆ ਵਿਚ 40.4 ਫ਼ੀਸਦੀ, ਦੁਬਈ ਵਿਚ 40.8 ਫ਼ੀਸਦੀ, ਫਿਲੀਪੀਂਸ ਵਿਚ 72.6 ਫ਼ੀਸਦੀ, ਮਲੇਸ਼ੀਆ ਵਿਚ 68.1 ਫ਼ੀਸਦੀ, ਮਿਆਂਮਾਰ ਵਿਚ 101.1 ਫ਼ੀਸਦੀ, ਆਸਟ੍ਰੇਲੀਆ ਵਿਚ 65.3 ਫ਼ੀਸਦੀ ਦੇ ਕਰੀਬ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ | ਤੇਲ ਕਾਰੋਬਾਰੀ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਵਿਧਾਨ ਸਭਾ ਚੋਣਾਂ ਹੋਣ ਕਰਕੇ ਹੀ ਤੇਲ ਦੀਆਂ ਕੀਮਤਾਂ ਸਥਿਰ ਹਨ ਜਦਕਿ ਲੋਕਾਂ 'ਤੇ ਭਾਰ ਪਾਉਣ ਤੋਂ ਰੋਕਣ ਲਈ ਕੇਂਦਰ ਵਲੋਂ ਪਹਿਲਾਂ ਹੀ ਤੇਲ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ਵਿਚ 10-10 ਰੁਪਏ ਕਮੀ ਕੀਤੀ ਗਈ ਸੀ ਤਾਂ ਜੋ ਤੇਲ ਕੰਪਨੀਆਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਨਾ ਕਰ ਸਕਣ ਅਤੇ ਰੋਜ਼ਾਨਾ ਪੈ ਰਹੇ ਘਾਟੇ ਦੀ ਕੁੱਝ ਹੱਦ ਤਕ ਭਰਪਾਈ ਕਰ ਸਕਣ ਪਰ ਹੁਣ ਦੇਸ਼ ਭਰ ਵਿਚ ਇਸ ਦੀ ਚਰਚਾ ਹੈ ਕਿ ਮਈ ਮਹੀਨੇ ਵਿਚ ਤੇਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਅਸਾਮ ਜੇਲ੍ਹ 'ਚ ਹੀ ਰੱਖਣ ਦੀ ਮੰਗ 'ਤੇ ਸਖ਼ਤ ਸਵਾਲ ਅਗਲੀ ਖ਼ਬਰ ਪੰਜਾਬ, ਹਰਿਆਣਾ ਤੇ ਭਾਰਤ ਦੇ ਬਾਸਮਤੀ ਚਾਵਲ ਨਿਰਯਾਤਕ ਮੁਸ਼ਕਿਲ 'ਚ <br/>
Ad Position 24