20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਭਰਾ ਨੂੰ ਟਰੈਕਟਰ ਹੇਠਾਂ ਦੇ ਕੇ ਮਾਰਿਆ

Ad Position 21
No active advertisement
ਅਜੀਤ ਡੈਸਕ 17-04-2026
ਧਨੌਲਾ, 16 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਅੱਜ ਸਵੇਰੇ ਨੇੜਲੇ ਪਿੰਡ ਬਡਬਰ (ਬਰਨਾਲਾ) ਵਿਖੇ ਬਾਬਾ ਬੁੱਲੇ ਸ਼ਾਹ ਸਟੇਡੀਅਮ ਦੇ ਨੇੜੇ ਰਹਿੰਦੇ ਸੁਖਵਿੰਦਰ ਸਿੰਘ ਬਿੰਦਾ ਨੇ ਆਪਣੇ ਸਕੇ ਵੱਡੇ ਭਰਾ ਮਨਜਿੰਦਰ ਸਿੰਘ ਉਰਫ਼ ਗੋਗਾ (48) ਨੂੰ ਟਰੈਕਟਰ ਹੇਠਾਂ ਲਤਾੜ ਕੇ ਕਤਲ ਕਰ ਦਿੱਤਾ | ਇਕੱਤਰ ਜਾਣਕਾਰੀ ਅਨੁਸਾਰ ਦੋਹਾਂ ਸਕੇ ਭਰਾਵਾਂ 'ਚ ਕਿਸੇ ਗੱਲ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਤਕਰਾਰ ਹੋਇਆ ਸੀ | ਅੱਜ ਸਵੇਰੇ ਜਦੋਂ ਮਨਜਿੰਦਰ ਸਿੰਘ ਉਰਫ਼ ਗੋਗਾ ਅਤੇ ਉਸ ਦਾ ਸੀਰੀ ਸੁਰਿੰਦਰ ਸੋਨੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਤੋਂ ਬਾਹਰ ਵੱਲ ਜਾ ਰਹੇ ਸਨ ਤਾਂ ਸੁਖਵਿੰਦਰ ਸਿੰਘ ਬਿੰਦੀ ਨੇ ਆਪਣੇ ਟਰੈਕਟਰ ਨਾਲ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਕੇ ਹੇਠਾਂ ਸੁੱਟ ਲਿਆ ਅਤੇ ਟਰੈਕਟਰ 4-5 ਗੇੜੇ ਦੇ ਕੇ ਆਪਣੇ ਭਰਾ ਮਨਜਿੰਦਰ ਸਿੰਘ ਦਾ ਕਤਲ ਕਰ ਦਿੱਤਾ | ਜਦਕਿ ਸੀਰੀ ਸੁਰਿੰਦਰ ਸਿੰਘ ਸੋਨੀ ਸਿੰਘ ਵੀ ਗੰਭੀਰ ਜ਼ਖਮੀ ਹੋ ਗਿਆ ਹੈ | ਇਸ ਮਾਮਲੇ ਸਬੰਧੀ ਡੀ.ਐਸ.ਪੀ. ਸਿਟੀ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਮਨਜਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਸੁਖਵਿੰਦਰ ਸਿੰਘ ਬਿੰਦਾ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਆਈ. ਅਦਾਲਤ ਵਲੋਂ ਠਾਕੁਰ ਦਿਲੀਪ ਸਿੰਘ ਭਗੌੜਾ ਕਰਾਰ ਅਗਲੀ ਖ਼ਬਰ ਔਰਤ ਦਾ ਬੇਰਹਿਮੀ ਨਾਲ ਕਤਲ
Ad Position 24