ਸੀ. ਬੀ. ਆਈ. ਅਦਾਲਤ ਵਲੋਂ ਠਾਕੁਰ ਦਿਲੀਪ ਸਿੰਘ ਭਗੌੜਾ ਕਰਾਰ
ਅਜੀਤ ਡੈਸਕ
17-04-2026
ਕੀ ਹੈ ਮਾਮਲਾ?
ਦਰਅਸਲ 4 ਅਪ੍ਰੈਲ 2016 ਨੂੰ ਮਾਤਾ ਚੰਦ ਕੌਰ ਦੀ ਹੋਈ ਹੱਤਿਆ ਦੇ ਮਾਮਲੇ ਨਾਲ ਜੁੜੇ ਮੁਲਜ਼ਮ ਠਾਕੁਰ ਦਲੀਪ ਸਿੰਘ ਖ਼ਿਲਾਫ਼ ਤਿੰਨ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਗਏ ਸਨ | ਜਾਂਚ ਦੌਰਾਨ ਉਸ ਦਾ ਨਾਂਅ ਕਈ ਗੰਭੀਰ ਵਾਰਦਾਤਾਂ ਵਿਚ ਸਾਹਮਣੇ ਆਇਆ ਸੀ, ਜਿਨ੍ਹਾਂ ਵਿਚ ਮਾਤਾ ਚੰਦ ਕੌਰ ਦੀ ਹੱਤਿਆ, 2015 ਵਿਚ ਸਤਿਗੁਰੂ ਉਦੈ ਸਿੰਘ ਅਤੇ ਮਾਤਾ ਚੰਦ ਕੌਰ ਦੇ ਜਵਾਈ ਜਗਤਾਰ ਸਿੰਘ 'ਤੇ ਹਮਲੇ ਦੀ ਸਾਜ਼ਿਸ਼ ਅਤੇ ਨਾਮਧਾਰੀ ਅਵਤਾਰ ਸਿੰਘ ਦੀ ਸਾਲ 2011 ਵਿਚ ਕੀਤੀ ਗਈ ਹੱਤਿਆ ਆਦਿ ਦੇ ਮਾਮਲੇ ਸ਼ਾਮਿਲ ਸਨ | ਇਸ ਤੋਂ ਬਾਅਦ ਸਾਲ 2017 ਵਿਚ ਇਨ੍ਹਾਂ ਸਾਰੇ ਮਾਮਲਿਆਂ ਨੂੰ ਇਕੱਠਾ ਕਰਕੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪ ਦਿੱਤਾ ਗਿਆ | ਇਸ ਤੋਂ ਬਾਅਦ ਸੀ. ਬੀ. ਆਈ. ਨੇ ਚੰਡੀਗੜ੍ਹ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ |