20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਖਾਦਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ <br/>

Ad Position 21
No active advertisement
ਅਜੀਤ ਡੈਸਕ 17-04-2026
ਮੂਣਕ, 16 ਅਪ੍ਰੈਲ (ਕੇਵਲ ਸਿੰਗਲਾ)-ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਦਾ ਅਸਰ ਹੁਣ ਖੇਤੀਬਾੜੀ ਖੇਤਰ 'ਤੇ ਵੀ ਨਜ਼ਰ ਆ ਰਿਹਾ ਹੈ | ਸਰਕਾਰ ਦੀ ਮਨਜ਼ੂਰਸ਼ੁਦਾ ਏਜੰਸੀ ਇੰਡੀਅਨ ਪੋਟਾਸ਼ ਲਿਮਟਿਡ (ਆਈ.ਪੀ.ਐਲ.) ਨੂੰ ਯੂਰੀਆ ਦੀ ਸਪਲਾਈ ਲਈ ਮਿਲੀਆਂ ਬੋਲੀਆਂ ਪਹਿਲਾਂ ਦੇ ਮੁਕਾਬਲੇ ਲਗਭਗ ਦੋਗੁਣੀਆਂ ਹੋ ਗਈਆਂ ਹਨ | ਤਾਜ਼ਾ ਟੈਂਡਰ ਵਿਚ ਯੂਰੀਆ ਦੀ ਕੀਮਤ 935 ਤੋਂ 959 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਹੈ, ਜਦਕਿ ਦੋ ਮਹੀਨੇ ਪਹਿਲਾਂ ਇਹ ਕੀਮਤ 508 ਤੋਂ 512 ਡਾਲਰ ਪ੍ਰਤੀ ਟਨ ਦੇ ਵਿਚਕਾਰ ਸੀ | ਇਸ ਨਾਲ ਖਾਦਾਂ ਦੀ ਲਾਗਤ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਇਸ ਨਵੇਂ ਟੈਂਡਰ ਨਾਲ ਇੱਕ ਟਨ ਯੂਰੀਆ ਦੀ ਕੀਮਤ ਭਾਰਤੀ ਰੁਪਏ ਚ 87000 ਰੁਪਏ ਬਣਦੀ ਹੈ ਤੇ 50 ਕਿਲੋਗ੍ਰਾਮ ਥੈਲੇ ਦੀ ਕੀਮਤ 4350 ਰੁਪਏ ਬਣਦੀ ਹੈ ਜਦੋਂ ਕਿ ਸਰਕਾਰ ਕਿਸਾਨਾਂ ਤੋਂ 266.50 ਰੁਪਏ ਪ੍ਰਤੀ 50 ਕਿਲੋਗ੍ਰਾਮ ਵਸੂਲ ਕਰਦੀ ਹੈ ਇਸ ਤਰ੍ਹਾਂ ਇੱਕ ਥੈਲੇ ਮਗਰ ਤਕਰੀਬਨ 4000 ਸਬਸਿਡੀ ਬਣਦੀ ਹੈ ਸੋ ਇਸਦਾ ਸਿੱਧਾ ਅਸਰ ਫਿਲਹਾਲ ਕੇਂਦਰ ਸਰਕਾਰ ਤੇ ਖਾਦਾਂ ਦੀ ਸਬਸਿਡੀ ਦੇ ਤੌਰ 'ਤੇ ਪਵੇਗਾ | ਆਈ.ਪੀ.ਐਲ. ਨੇ 15 ਜੂਨ ਤੱਕ ਲਗਭਗ 25 ਲੱਖ ਟਨ ਯੂਰੀਆ ਖਰੀਦਣ ਲਈ ਟੈਂਡਰ ਜਾਰੀ ਕੀਤਾ ਸੀ | ਇਸ ਦੇ ਜਵਾਬ 'ਚ ਦੋ ਦਰਜਨ ਤੋਂ ਵੱਧ ਕੰਪਨੀਆਂ ਨੇ ਕਰੀਬ 60 ਲੱਖ ਟਨ ਸਪਲਾਈ ਲਈ ਪੇਸ਼ਕਸ਼ਾਂ ਦਿੱਤੀਆਂ ਹਨ, ਪਰ ਸਾਰੀਆਂ ਹੀ ਉੱਚੀਆਂ ਕੀਮਤਾਂ 'ਤੇ ਸਨ | ਕੀਮਤਾਂ ਵਿਚ ਵਾਧੇ ਅਤੇ ਸਪਲਾਈ ਵਿਚ ਰੁਕਾਵਟਾਂ ਦੇ ਮੱਦੇਨਜ਼ਰ ਸਰਕਾਰ ਹੁਣ ਖਾਦਾਂ ਦੀ ਬੇਤਹਾਸ਼ਾ ਵਰਤੋਂ 'ਤੇ ਰੋਕ ਲਗਾਉਣ ਲਈ ਕਦਮ ਚੁੱਕ ਰਹੀ ਹੈ | ਇਸ ਲਈ ਇੱਕ ਨਵਾਂ ਮੋਬਾਈਲ ਐਪ ਲਿਆਂਦਾ ਜਾ ਰਿਹਾ ਹੈ, ਜਿਸ ਰਾਹੀਂ ਕਿਸਾਨ ਆਪਣੀ ਲੋੜ ਪਹਿਲਾਂ ਦਰਜ ਕਰ ਸਕਣਗੇ ਤੇ ਬਾਇਓਮੈਟਿ੍ਕ ਪ੍ਰਮਾਣਿਕਤਾ ਨਾਲ ਖਾਦ ਪ੍ਰਾਪਤ ਕਰ ਸਕਣਗੇ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਸਮੂਹ ਕਰਮਚਾਰੀਆਂ ਦੀ ਭਲਾਈ ਲਈ 'ਆਪ' ਸਰਕਾਰ ਵਚਨਬੱਧ–ਹਰਪਾਲ ਸਿੰਘ ਚੀਮਾ <br/> ਅਗਲੀ ਖ਼ਬਰ ਪੰਜਾਬ, ਹਰਿਆਣਾ ਤੇ ਭਾਰਤ ਦੇ ਬਾਸਮਤੀ ਚਾਵਲ ਨਿਰਯਾਤਕ ਮੁਸ਼ਕਿਲ 'ਚ <br/>
Ad Position 24