19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਿਆਸੀ ਨੋਟਬੰਦੀ ਸਾਬਿਤ ਹੋ ਸਕਦੀ ਹੈ ਹੱਦਬੰਦੀ-ਸ਼ਸ਼ੀ ਥਰੂਰ

Ad Position 21
No active advertisement
ਅਜੀਤ ਡੈਸਕ 18-04-2026

ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕੇਂਦਰ ਵਲੋਂ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਦੇ ਰਾਖਵੇਂਕਰਨ ਨਾਲ ਲਿਆਂਦੇ ਹੱਦਬੰਦੀ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਇਸ ਨੂੰ 'ਸਿਆਸੀ ਨੋਟਬੰਦੀ' ਕਰਾਰ ਦਿੱਤਾ ਅਤੇ ਇਸ ਅਮਲ ਨੂੰ ਕਾਹਲੀ 'ਚ ਲਾਗੂ ਕਰਨਾ ਦੇਸ਼ ਦੇ ਸੰਘੀ ਢਾਂਚੇ ਲਈ ਨੁਕਸਾਨਦਾਇਕ ਕਰਾਰ ਦਿੱਤਾ | ਥਰੂਰ ਨੇ ਸਾਲ 2016 'ਚ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨੋਟਬੰਦੀ ਕਾਹਲੀ 'ਚ ਲਿਆਂਦੀ ਗਈ ਸੀ, ਉਸੇ ਤਰ੍ਹਾਂ ਹੱਦਬੰਦੀ ਨੂੰ ਵੀ ਕਾਹਲੀ 'ਚ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਕਿ ਨੋਟਬੰਦੀ ਦਾ ਕਿੰਨਾ ਨੁਕਸਾਨ ਹੋਇਆ ਸੀ | ਹੱਦਬੰਦੀ ਵੀ ਸਿਆਸੀ ਨੋਟਬੰਦੀ ਸਾਬਿਤ ਹੋ ਸਕਦੀ ਹੈ | ਇਸ ਲਈ ਇਸ ਨੂੰ ਲਾਗੂ ਨਾ ਕਰੋ |

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਤੇ ਵਪਾਰ ਬਿਹਤਰ ਬਣਾਉਣ ਲਈ ਭਾਰਤ ਤੇ ਚੀਨ 'ਚ ਬਣੀ ਸਹਿਮਤੀ ਅਗਲੀ ਖ਼ਬਰ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਸਮਾਧ ਟਿੱਬਾ ਵਲੋਂ ਦੋ ਰੋਜ਼ਾ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ <br/>
Ad Position 24