ਤਲਵੰਡੀ ਚੌਧਰੀਆਂ, 17 ਅਪ੍ਰੈਲ (ਪਰਸਨ ਭੋਲਾ)-ਖੇਡਾਂ ਲਈ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਪੰਜਾਬ ਵਿਚ ਪੜ੍ਹਾਈ ਤੇ ਖੇਡ ਕਲਚਰ ਪੈਦਾ ਕਰ ਦਈਏ ਤਾਂ ਨਸ਼ੇ ਤੋਂ ਪੰਜਾਬ ਦੀ ਜਵਾਨੀ ਬਚ ਜਾਵੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਨੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਦਰਬਾਰਾ ਸਿੰਘ ਸਮਾਧ ਟਿੱਬਾ ਵੱਲੋਂ ਪਿੰਡ ਅਮਰਕੋਟ, ਜਾਂਗਲਾ, ਭੀਲਾਂਵਾਲਾ, ਟਿੱਬਾ, ਗਾਂਧਾ ਸਿੰਘ ਵਾਲਾ ਤੇ ਸ਼ਿਕਾਰਪੁਰ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਖੇਡ ਮੈਦਾਨਾਂ ਵਿਚ ਕਰਵਾਏ ਗਏ ਦੋ ਰੋਜ਼ਾ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਹੇ | ਉਨ੍ਹਾਂ ਖ਼ਾਲਸਾ ਸਾਜਨਾ ਦਿਵਸ ਦੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਤੇ ਪ੍ਰਬੰਧਕਾਂ ਵੱਲੋਂ ਰੱਖੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਕੀਤਾ | ਕਬੱਡੀ ਫਾਈਨਲ ਦਾ ਮੁਕਾਬਲਾ ਸੈਦੋਵਾਲ ਤੇ ਮੱਲੀਆਂ ਵਿਚਕਾਰ ਹੋਇਆ, ਜਿਸ ਵਿਚ ਮੱਲੀਆਂ ਨੇ ਸੈਦੋਵਾਲ ਨੂੰ ਹਰਾ ਕੇ 2 ਲੱਖ ਦਾ ਪਹਿਲਾ ਇਨਾਮ ਗੁਰਮਨਦੀਪ ਸਿੰਘ ਤੇ ਲਵਪ੍ਰੀਤ ਸਿੰਘ ਯੂ.ਕੇ. ਵਲੋਂ ਪ੍ਰਾਪਤ ਕੀਤਾ | ਉਪ ਜੇਤੂ ਟੀਮ ਨੂੰ ਗੁਰਪ੍ਰੀਤ ਕੌਰ ਵੱਲੋਂ ਆਪਣੇ ਪਿਤਾ ਦੀ ਯਾਦ ਵਿਚ ਡੇਢ ਲੱਖ ਰੁਪਏ ਇਨਾਮ ਦਿੱਤਾ | ਬੈੱਸਟ ਰੇਡਰ ਰਵੀ ਤੇ ਜਾਫੀ ਕਿੰਦਾ ਨੂੰ ਸਾਬਕਾ ਪਿ੍ੰਸੀਪਲ ਅਮਰੀਕ ਸਿੰਘ ਨੰਡਾ, ਗੁਰਪ੍ਰੀਤ ਸਿੰਘ ਆੜ੍ਹਤੀਆ ਤੇ ਪ੍ਰਬੰਧਕ ਕਮੇਟੀ ਵੱਲੋਂ 11-11 ਕਿੱਲੋ ਬਦਾਮ ਦੇ ਕੇ ਨਿਵਾਜਿਆ ਗਿਆ | 75 ਕਿੱਲੋ ਭਾਰ ਵਿਚ ਬਾਬਾ ਦਰਬਾਰਾ ਸਿੰਘ ਕਲੱਬ ਟਿੱਬਾ ਨੂੰ ਕਾਲਾ ਸੰਘਿਆਂ ਨੇ ਹਰਾਇਆ | ਜੇਤੂ ਨੂੰ 30 ਹਜ਼ਾਰ ਤੇ ਉਪ ਜੇਤੂ ਨੂੰ 25000 ਰੁਪਏ, ਫੁੱਟਬਾਲ ਦੇ ਫਾਈਨਲ ਵਿਚ ਮੈਰੀਪੁਰ ਨੇ ਨਸੀਰਪੁਰ ਨੰੂ ਚਾਰ ਦੇ ਮੁਕਾਬਲੇ ਦੋ ਗੋਲਾਂ ਨਾਲ ਹਰਾਇਆ | ਜੇਤੂ ਨੂੰ 30 ਹਜ਼ਾਰ ਤੇ ਉਪ ਜੇਤੂ ਨੂੰ 25000 ਰੁਪਏ, 50 ਸਾਲ ਦੇ ਖਾਨੋਵਾਲ ਅਤੇ ਮੋਗਾ ਦੇ ਨੌਜਵਾਨਾਂ ਵਿਚਕਾਰ ਕਬੱਡੀ ਮੈਚ ਹੋਇਆ, ਜਿਸ ਵਿਚ ਮੋਗਾ ਜੇਤੂ ਰਿਹਾ, ਬੱਚਿਆਂ ਦੀ ਐਕਸ਼ਨ ਕਬੱਡੀ ਵਿਚ ਮਨੀਲਾ ਦਾ ਮਲੇਸ਼ੀਆ ਨਾਲ ਮੁਕਾਬਲਾ ਹੋਇਆ, ਜਿਸ ਦਾ ਦਰਸ਼ਕਾਂ ਖ਼ੂਬ ਆਨੰਦ ਲਿਆ | 50 ਸਾਲ ਤੋਂ ਉੱਪਰ ਦੀ ਉਮਰ ਵਿਚ 300 ਮੀਟਰ ਦੀ ਦੌੜ ਵਿਚ ਮਹਿੰਦਰ ਪਾਲ ਟਿੱਬਾ ਨੇ ਬਾਜੀ ਮਾਰੀ | ਲੜਕਿਆਂ ਦੀ 100 ਮੀਟਰ ਦੌੜ ਵਿਚ ਹਰਮਨ ਸਿੰਘ ਮੁਹੱਬਲੀਪੁਰ ਪਹਿਲੇ ਹਰਸ਼ਾਨ ਸਿੰਘ ਨਸੀਰਪੁਰ ਨੇ ਦੂਜਾ ਤੇ ਕਰਮਵੀਰ ਸਿੰਘ ਬੂਲਪੁਰ ਤੀਜੇ ਨੰਬਰ 'ਤੇ ਰਿਹਾ, ਲੜਕੀਆਂ ਦੀ 100 ਮੀਟਰ ਦੌੜ ਵਿਚ ਜਸਲੀਨ ਕੌਰ ਭੋਰੂਵਾਲ ਪਹਿਲੇ, ਤਇਸਾ ਟਿੱਬਾ ਦੂਜੇ ਤੇ ਹਰਸਿਮਰਨ ਕੌਰ ਟਿੱਬਾ ਤੀਜੇ ਸਥਾਨ 'ਤੇ ਰਹੀ | ਓਪਨ ਕਬੱਡੀ ਤੋਂ ਇਲਾਵਾ ਸਾਰੀਆਂ ਖੇਡਾਂ ਦੇ ਜੇਤੂ, ਉਪ ਜੇਤੂਆਂ ਤੇ ਅਥਲੈਟਿਕਸ ਵਾਲੇ ਸਾਰਿਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਇਨਾਮ ਦਿੱਤੇ ਗਏ | ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸੱਜਣ ਸਿੰਘ ਚੀਮਾ, ਐਸ.ਐਚ.ਓ. ਇੰਸਪੈਕਟਰ ਸੋਨਮਦੀਪ ਕੌਰ, ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਪੂਰਥਲਾ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਹੋਰ ਵਿਸ਼ੇਸ਼ ਸ਼ਖ਼ਸੀਅਤਾਂ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਆਈਆਂ ਸੰਗਤਾਂ ਦਾ ਸੂਰਤ ਸਿੰਘ ਅਮਰਕੋਟ ਪ੍ਰਧਾਨ ਟੂਰਨਾਮੈਂਟ ਕਮੇਟੀ ਵਲੋਂ ਧੰਨਵਾਦ ਕੀਤਾ | ਇਸ ਮੌਕੇ ਕੁਲਬੀਰ ਸਿੰਘ ਭੀਲਾਂਵਾਲਾ, ਕੁਲਬੀਰ ਸਿੰਘ ਸਕੱਤਰ, ਸੁਖਵਿੰਦਰ ਸਿੰਘ ਸ਼ਹਿਰੀ ਭੋਰੂਵਾਲ, ਰਵਿੰਦਰ ਸਿੰਘ ਰਵੀ, ਸੁਖਦੇਵ ਸਿੰਘ,ਮਾਸਟਰ ਰਾਜਵੀਰ ਸਿੰਘ, ਬਲਵਿੰਦਰ ਸਿੰਘ ਸਾਰੇ ਅਮਰਕੋਟ, ਸਾਬਕਾ ਸਰਪੰਚ ਜਸਵਿੰਦਰ ਕੌਰ ਭਗਤ ਸਰਪਰਸ, ਹਰਚਰਨ ਸਿੰਘ ਜਾਂਗਲਾ ਸਰਪ੍ਰਸਤ, ਸੁਖਜਿੰਦਰ ਸਿੰਘ ਲਾਡਾ ਤੇ ਦਲਵਿੰਦਰ ਸਿੰਘ ਟਿੱਬਾ, ਸੁਖਦੇਵ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਕੁਲਜੀਤ ਸਿੰਘ, ਰਵਿੰਦਰ ਕੁਮਾਰ, ਗਗਨਦੀਪ ਸਿੰਘ, ਜਗਮੋਹਨ ਸਿੰਘ ਜਾਂਗਲਾ, ਅਮਰਿੰਦਰ ਸਿੰਘ ਡੈਨੂ ਜਾਂਗਲਾ ਜਤਿੰਦਰ ਸਿੰਘ ਤੇ ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਅਮਨਿੰਦਰ ਸਿੰਘ ਡੈਨੂ ਸਾਰੇ ਟੂਰਨਾਮੈਂਟ ਕਮੇਟੀ ਮੈਂਬਰ, ਸੁਰਜੀਤ ਸਿੰਘ ਟਿੱਬਾ, ਅਮਰਜੀਤ ਸਿੰਘ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਕਪੂਰਥਲਾ, ਸਾਬਕਾ ਸੀ.ਡੀ.ਓ. ਸੁਖਦੇਵ ਸਿੰਘ, ਡਾਕਟਰ ਸਤਬੀਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਜਗਜੀਤ ਸਿੰਘ ਬਿਧੀਪੁਰ ਸੁਪਰ ਸਟੋਰ, ਮਾਸਟਰ ਦੇਸ ਰਾਜ, ਬਿਕਰਮਜੀਤ ਸਿੰਘ ਕਾਹਲੋਂ ਚੀਫ਼ ਕੋਚ ਇੰਡੀਅਨ ਰੇਲਵੇ, ਸਰੂਪ ਸਿੰਘ ਥਿੰਦ, ਰੇਸ਼ਮ ਸਿੰਘ ਰੌਣਕੀ, ਕਬੱਡੀ ਪ੍ਰਮੋਟਰ ਰਣਜੀਤ ਸਿੰਘ ਰਾਣਾ ਤੇ ਬਲਾਕ ਸੰਮਤੀ ਮੈਂਬਰ ਬੀਬੀ ਸੁਰਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |