08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਏ.ਆਈ. ਬਾਰੇ ਕਰਵਾਈ ਗਈ ਦੋ-ਰੋਜ਼ਾ ਕਾਨਫ਼ਰੰਸ <br/>

Ad Position 21
No active advertisement
ਅਜੀਤ ਡੈਸਕ 19-04-2026
ਚੰਡੀਗੜ੍ਹ, 18 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਏ.ਆਈ. ਨੂੰ ਸ਼ਾਮਿਲ ਕਰਨ ਵੱਲ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵਲੋਂ ਇੱਥੇ ਸੀ.ਆਈ.ਆਈ. ਦੇ ਨਾਰਦਰਨ ਰੀਜਨ ਦੇ ਹੈੱਡਕੁਆਟਰ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) 'ਤੇ ਕਰਵਾਈ ਗਈ ਕੌਮੀ-ਪੱਧਰ ਦੀ ਦੋ-ਰੋਜ਼ਾ ਕਾਨਫ਼ਰੰਸ ਅੱਜ ਗੂਗਲ ਅਤੇ ਇੰਟੇਲ ਦੁਆਰਾ ਵਿਹਾਰਕ ਵਰਕਸ਼ਾਪਾਂ ਦੇ ਨਾਲ ਸਮਾਪਤ ਹੋਈ | ਇਸ ਕਾਨਫ਼ਰੰਸ ਨੇ ਕਲਾਸਰੂਮਾਂ ਵਿਚ ਏ.ਆਈ. ਨੂੰ ਸ਼ਾਮਿਲ ਕਰਨ ਲਈ ਢੁਕਵਾਂ ਰੋਡਮੈਪ, ਜੋ ਸਿੱਖਣ ਦੀ ਗੁਣਵੱਤਾ 'ਚ ਸੁਧਾਰ, ਪਹੁੰਚ ਨੂੰ ਵਧਾਉਣ ਅਤੇ ਵਿਦਿਆਰਥੀਆਂ ਨੂੰ ਸਿਰਫ਼ ਖਪਤਕਾਰਾਂ ਦੀ ਥਾਂ ਤਕਨਾਲੋਜੀ ਦੇ ਸਿਰਜਣਹਾਰ ਵਜੋਂ ਤਿਆਰ ਕਰਨ 'ਤੇ ਕੇਂਦਿ੍ਤ ਹੋਵੇਗਾ, ਤਿਆਰ ਕਰਨ ਵਾਸਤੇ ਨੀਤੀ ਘਾੜਿਆਂ, ਸਿੱਖਿਅਕਾਂ ਅਤੇ ਤਕਨਾਲੋਜੀ ਮਾਹਿਰਾਂ ਲਈ ਵਿਚਾਰ-ਵਟਾਂਦਰੇ ਵਾਸਤੇ ਇਕ ਢੁਕਵਾਂ ਮੰਚ ਪ੍ਰਦਾਨ ਕੀਤਾ | ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐਸ. (ਸੇਵਾਮੁਕਤ) ਨੇ ਏ.ਆਈ. ਦੀ ਨੈਤਿਕ ਵਰਤੋਂ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇਸਨੂੰ ਸਿੱਖਿਆਰਥੀਆਂ ਦੀ ਸਿਰਜਣਾਤਮਿਕਤਾ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰਾਂ ਨੂੰ ਨਿਖਾਰਨ ਵਾਸਤੇ ਵਰਤਿਆ ਜਾ ਸਕਦਾ ਹੈ | ਕਾਨਫ਼ਰੰਸ ਦਾ ਇਕ ਮੁੱਖ ਹਿੱਸਾ 'ਕੰਮ ਵਾਲੇ ਸਥਾਨ 'ਤੇ ਏ.ਆਈ. ਦੀ ਵਰਤੋਂ' 'ਤੇ ਇੰਟੈਲ ਦੀ ਵਿਹਾਰਕ ਵਰਕਸ਼ਾਪ ਸੀ, ਜਿਸ ਵਿਚ 112 ਤੋਂ ਵੱਧ ਹਾਜ਼ਰੀਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਆਈ.ਕੇ.ਜੀ. ਪੀ.ਟੀ.ਯੂ. ਦੁਆਰਾ 'ਸਕੂਲ ਲੀਡਰਾਂ ਲਈ ਸਕੂਲਾਂ ਵਿਚ ਏ.ਆਈ' ਵਿਸ਼ੇ 'ਤੇ ਇਕ ਹੋਰ ਵਰਕਸ਼ਾਪ ਕਰਵਾਈ ਗਈ | ਡਾ. ਅਮਰਪਾਲ ਸਿੰਘ ਨੇ ਦੋ-ਰੋਜ਼ਾ ਕਾਨਫ਼ਰੰਸ ਦੇ ਸੁਚਾਰੂ ਅਮਲ ਨੂੰ ਯਕੀਨੀ ਬਣਾਉਣ ਲਈ ਐਲਿਕਸ ਈਵੈਂਟਸ ਦੇ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੇ ਲੱਖਾਂ ਰੁਪਏ, ਕੇਸ ਦਰਜ ਅਗਲੀ ਖ਼ਬਰ ਸੁਖਬੀਰ ਨੇ ਹਲਕਾ ਖਡੂਰ ਸਾਹਿਬ ਵਿਚ ਖੇਡਿਆ ਵੱਡਾ ਸਿਆਸੀ ਦਾਅ <br/>
Ad Position 24