19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 20-04-2026

ਦਿੜ੍ਹਬਾ ਮੰਡੀ, 19 ਅਪ੍ਰੈਲ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ)-ਪਿੰਡ ਕੜਿਆਲ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਖ਼ੁਦਕੁਸ਼ੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ | ਕਿਸਾਨ ਬਲਜਿੰਦਰ ਸਿੰਘ (34) ਪੁੱਤਰ ਕਿਰਪਾਲ ਸਿੰਘ ਕਰਜ਼ੇ ਕਾਰਨ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਭੀਮ ਸਿੰਘ ਕੜਿਆਲ ਨੇ ਦੱਸਿਆ ਕਿ ਮਿ੍ਤਕ ਕਿਸਾਨ ਬਲਜਿੰਦਰ ਸਿੰਘ ਦੇ ਬਜ਼ੁਰਗ ਪਿਤਾ ਦਾ ਚੂਲਾਂ ਟੁੱਟਣ ਕਰਕੇ ਮੰਜੇ 'ਤੇ ਪਿਆ ਹੈ | ਦੋ ਪੁੱਤਰ ਹਨ | ਇਕ ਪੁੱਤਰ ਦੇ ਦਿਲ ਵਿਚ ਸ਼ੇਕ ਹੈ | ਮਾਤਾ ਵੀ ਬਿਮਾਰ ਰਹਿੰਦੀ ਹੈ | ਜਿਸ ਕਰ ਕੇ ਬਿਮਾਰੀਆਂ 'ਤੇ ਬਹੁਤ ਪੈਸਾ ਖ਼ਰਚ ਹੋ ਗਿਆ | ਫ਼ਸਲ ਵੀ ਘੱਟ ਨਿਕਲਦੀ ਰਹੀ, ਤਿੰਨ ਏਕੜ ਜ਼ਮੀਨ ਹੈ | ਜਿਸ ਕਰਕੇ ਬੈਂਕਾਂ ਅਤੇ ਆੜ੍ਹਤੀ ਦਾ ਕਰੀਬ 17-18 ਲੱਖ ਰੁਪਏ ਕਰਜ਼ਾ ਚੜ੍ਹ ਗਿਆ | ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਿ੍ਤਕ ਕਿਸਾਨ ਬਲਜਿੰਦਰ ਸਿੰਘ ਦਾ ਸਾਰਾ ਕਰਜ਼ਾ ਮੁਆਫ਼ ਕਰਕੇ ਯੋਗ ਮੁਆਵਜ਼ਾ ਦੇਵੇ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਕਹਿਰ ਦੀ ਗਰਮੀ ਲੋਕਾਂ ਦੇ ਨਾਲ ਪਾਵਰਕਾਮ ਦੇ ਵੀ ਛੁਡਾਏਗੀ ਪਸੀਨੇ <br/> ਅਗਲੀ ਖ਼ਬਰ ਇੱਟਾਂ ਦੇ ਰੇਟਾਂ 'ਚ ਭਾਰੀ ਵਾਧਾ, ਘਰ ਬਣਾਉਣਾ ਆਮ ਆਦਮੀ ਲਈ ਬਣਿਆ ਚੁਣੌਤੀ <br/>
Ad Position 24