17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਚੋਣ ਨਾ ਲੜਨ ਲਈ 'ਆਪ' ਆਗੂ ਨੂੰ ਧਮਕੀਆਂ, ਘਰ 'ਤੇ ਚਲਾਈਆਂ ਗੋਲੀਆਂ <br/>

Ad Position 21
No active advertisement
ਅਜੀਤ ਡੈਸਕ 21-04-2026

ਜੰਡਿਆਲਾ ਗੁਰੂ, 20 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਦੀ ਜੋਤੀਸਰ ਕਾਲੋਨੀ ਵਿਚ ਆਮ ਆਦਮੀ ਪਾਰਟੀ ਦੇ ਇਕ ਆਗੂ ਨੂੰ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਆਉਣ ਵਾਲੀਆਂ ਚੋਣਾਂ ਨਾ ਲੜਨ ਦੀਆਂ ਮਿਲਦੀਆਂ ਧਮਕੀਆਂ ਉਪਰੰਤ ਬੀਤੀ ਦੇਰ ਰਾਤ ਉਸਦੇ ਘਰ 'ਤੇ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ | ਇਸ ਸੰਬੰਧੀ 'ਆਪ' ਆਗੂ ਸੁਰਿੰਦਰ ਕੁਮਾਰ ਸੋਨੂੰ ਵਾਸੀ ਜੋਤੀਸਰ ਕਾਲੋਨੀ ਜੰਡਿਆਲਾ ਗੁਰੂ ਨੇ ਦੱਸਿਆ ਕਿ ਉਹ ਜੰਡਿਆਲਾ ਗੁਰੂ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਸੰਬੰਧੀ ਕਾਫੀ ਦੇਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਤੇ ਉਸਨੂੰ ਤਿਨ ਕੁ ਮਹੀਨੇ ਤੋਂ ਚੋਣਾਂ ਨਾ ਲੜਨ ਲਈ ਧਮਕੀਆਂ ਮਿਲ ਰਹੀਆਂ ਹਨ | ਸੁਰਿੰਦਰ ਕੁਮਾਰ ਸੋਨੂੰ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਲਗਭਗ ਦੋ ਮੋਟਰਸਾਈਕਲਾਂ 'ਤੇ ਮੂੰਹ ਬੰਨ੍ਹ ਕੇ ਆਏ ਚਾਰ ਅਣਪਛਾਤੇ ਵਿਅਕਤੀਆਂ ਵਿਚੋਂ ਇੱਕ ਮੋਟਰਸਾਈਕਲ 'ਤੇ ਪਿੱਛੇ ਬੈਠਾ ਵਿਅਕਤੀ ਉਤਰ ਕੇ ਘਰ ਦੇ ਦੋਵਾਂ ਗੇਟਾਂ ਤੇ 8-9 ਦੇ ਲਗਭਗ ਗੋਲੀਆਂ ਮਾਰਦਾ ਹੈ ਤੇ ਕੁਝ ਹਵਾਈ ਫਾਇਰ ਕਰਦਾ ਹੈ ਅਤੇ ਇਸ ਉਪਰੰਤ ਉਹ ਫਰਾਰ ਹੋ ਜਾਂਦੇ ਹਨ | ਪੀੜਤ ਸੁਰਿੰਦਰ ਕੁਮਾਰ ਸੋਨੂੰ ਨੇ ਦੱਸਿਆ ਕਿ ਉਸ ਕੋਲੋਂ ਪਹਿਲਾਂ 50 ਲੱਖ ਤੇ ਫਿਰ 20 ਲੱਖ ਦੀ ਫਿਰੌਤੀ ਵੀ ਮੰਗੀ ਗਈ ਤੇ ਉਸ 'ਤੇ ਹੁਣ ਇਹ ਤੀਸਰਾ ਹਮਲਾ ਹੋਇਆ ਹੈ | ਘਟਨਾ ਦਾ ਪਤਾ ਲੱਗਣ 'ਤੇ ਬੀਤੀ ਦੇਰ ਰਾਤ ਸਥਾਨਕ ਪੁਲਿਸ ਮੌਕੇ 'ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ 4 ਮੈਂਬਰ ਗਿ੍ਫ਼ਤਾਰ ਅਗਲੀ ਖ਼ਬਰ ਮਾਈਨਿੰਗ ਦੇ ਕੇਸ 'ਚ ਵਿਧਾਇਕ ਪਠਾਣਮਾਜਰਾ ਅਦਾਲਤ 'ਚ ਪੇਸ਼
Ad Position 24