18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸਰਹੱਦ ਪਾਰ ਤੇ ਮੱਧ ਪ੍ਰਦੇਸ਼ ਆਧਾਰਿਤ ਹਥਿਆਰ ਮਾਡਿਊਲ ਦਾ ਪਰਦਾਫਾਸ਼ : 6 ਪਿਸਤੌਲਾਂ ਸਮੇਤ 3 ਕਾਬੂ

Ad Position 21
No active advertisement
ਬਰਾਮਦ ਕੀਤੇ ਹਥਿਆਰਾਂ ਦੇ ਬਾਰੇ ਖੁਲਾਸਾ ਕਰਦੇ ਹੋਏ ਪਿੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ | ਨਾਲ ਡੀ.ਸੀ.ਪੀ. ਆਲਮ ਵਿਜੈ ਸਿੰਘ ਤੇ ਏ.ਸੀ.ਪੀ. ਹਰਮਿੰਦਰ ਸਿੰਘ | ਤਸਵੀਰ : ਨਿਰਮਲ ਸਟੂਡੀਓ<br/> 21-04-2026

ਗੈਂਗਸਟਰ ਤੇ ਅਪਰਾਧਿਕ ਕਾਰਵਾਈਆਂ 'ਚ ਵਰਤੇ ਜਾਣੇ ਸਨ ਬਰਾਮਦ ਕੀਤੇ ਪਿਸਤੌਲ
ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਿਤ ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਮਾਡਿਊਲ ਦੇ 3 ਮੁਲਜ਼ਮਾਂ ਨੂੰ 6 ਪਿਸਤੌਲਾਂ ਸਮਤੇ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੱੁਲਰ ਨੇ ਕਰਵਾਏ ਪੱਤਰਕਾਰ ਸੰਮੇਲਨ 'ਚ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਸ਼ਨਾਖਤ ਦੀਪਕ ਸਿੰਘ ਉਰਫ਼ ਦੀਪੂ (22) ਵਾਸੀ ਕਸ਼ਮੀਰ ਐਵੇਨਿਊ, ਅਰੁਣ ਕੁਮਾਰ ਉਰਫ਼ ਸਾਬੂ (26) ਵਾਸੀ ਨਾਰਾਇਣਗੜ੍ਹ ਅਤੇ ਸੁਖਜਿੰਦਰ ਸਿੰਘ ਉਰਫ਼ ਸੁੱਖਾ (29) ਵਾਸੀ ਰਿਹਾਣਾ ਜੱਟਾਂ ਕਪੂਰਥਲਾ ਵਜੋਂ ਹੋਈ ਹੈ | ਬਰਾਮਦ ਕੀਤੇ ਪਿਸਤੌਲਾਂ ਵਿਚ ਇਕ .30 ਬੋਰ ਪੀ.ਐਕਸ-5 ਪਿਸਤੌਲ, ਤਿੰਨ .32 ਬੋਰ ਅਤੇ ਦੋ .30 ਬੋਰ ਪਿਸਤੌਲਾਂ ਸਮੇਤ ਸੱਤ ਜ਼ਿੰਦਾ ਕਾਰਤੂਸ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਖ਼ਰੀਦਦੇ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਅਧਾਰਿਤ ਤਸਕਰਾਂ ਦੇ ਸੰਪਰਕ ਵਿਚ ਸਨ ਜੋ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੇ ਗੈਰ-ਕਾਨੂੰਨੀ ਹਥਿਆਰਾਂ ਨੂੰ ਆਪਣੇ ਸਥਾਨਕ ਹੈਂਡਲਰਾਂ ਰਾਹੀਂ ਖੇਤਰ ਵਿਚ ਸਪਲਾਈ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਹ ਨੈੱਟਵਰਕ ਮਾਝਾ ਅਤੇ ਦੋਆਬਾ ਖੇਤਰਾਂ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਪਰਲ ਗਰੁੱਪ ਦੀ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਦੀ ਬਾਂਹ ਫੜੇ ਪੰਜਾਬ ਸਰਕਾਰ-ਖਹਿਰਾ ਅਗਲੀ ਖ਼ਬਰ ਇਹ ਕਾਨੂੰਨ ਆਉਣ ਵਾਲੇ ਸਮੇਂ ਵਿਚ ਗੁਰੂ ਸਾਹਿਬ ਤੋਂ ਦੂਰ ਕਰੇਗਾ : ਬੀਬੀ ਕਿਰਨਜੋਤ ਕੌਰ <br/>
Ad Position 24