ਨਵੀਂ ਦਿੱਲੀ, 20 ਅਪ੍ਰੈਲ (ਪੀ.ਟੀ.ਆਈ.)-ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਵਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜ ਰਹੇ ਲਗਭਗ 18 ਫ਼ੀਸਦੀ ਉਮੀਦਵਾਰਾਂ ਨੇ ਆਪਣੇ ਵਿਰੁੱਧ ਲੰਬਿਤ ਅਪਰਾਧਿਕ ਮਾਮਲੇ ਐਲਾਨੇ ਹਨ, ਜਦੋਂ ਕਿ 25 ਫ਼ੀਸਦੀ ਕੋਲ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ¢ ਰਿਪੋਰਟ ਦੇ ਅਨੁਸਾਰ ਵਿਸ਼ਲੇਸ਼ਣ ਕੀਤੇ ਗਏ 3,992 ਉਮੀਦਵਾਰਾਂ 'ਚੋਂ 722 (18 ਫ਼ੀਸਦੀ) ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਐਲਾਨੇ ਹਨ¢ ਇਨ੍ਹਾਂ 'ਚੋਂ 404 (10 ਫ਼ੀਸਦੀ) ਨੇ ਆਪਣੇ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਐਲਾਨੇ ਹਨ¢ ਪ੍ਰਮੁੱਖ ਪਾਰਟੀਆਂ 'ਚੋਂ ਵਿਸ਼ਲੇਸ਼ਣ ਕੀਤੇ ਗਏ 170 ਏ.ਆਈ.ਏ.ਡੀ.ਐੱਮ.ਕੇ. ਉਮੀਦਵਾਰਾਂ 'ਚੋਂ 118 (69 ਫ਼ੀਸਦੀ), 231 ਤਮਿਲਗਾ ਵੇਤਰੀ ਕਜ਼ਾਗਮ ਉਮੀਦਵਾਰਾਂ 'ਚੋਂ 92 (40 ਫ਼ੀਸਦੀ), 175 ਡੀ.ਐੱਮ.ਕੇ. ਉਮੀਦਵਾਰਾਂ 'ਚੋਂ 70 (40 ਫ਼ੀਸਦੀ), 33 ਭਾਜਪਾ ਉਮੀਦਵਾਰਾਂ 'ਚੋਂ 16 (48 ਫ਼ੀਸਦੀ), 28 ਆਈ.ਐੱਨ.ਸੀ. ਉਮੀਦਵਾਰਾਂ 'ਚੋਂ 14 (50 ਫ਼ੀਸਦੀ), 18 ਪੱਟਾਲੀ ਮਕਲ ਕੱਚੀ ਉਮੀਦਵਾਰਾਂ 'ਚੋਂ ਨੌਂ (50 ਫ਼ੀਸਦੀ), 10 ਦੇਸੀਆ ਮੁਰਪੋਕੂ ਦ੍ਰਾਵਿੜ ਕਜ਼ਾਗਮ ਉਮੀਦਵਾਰਾਂ 'ਚੋਂ ਪੰਜ (50 ਫ਼ੀਸਦੀ), ਪੰਜ ਸੀ.ਪੀ.ਆਈ. ਉਮੀਦਵਾਰਾਂ 'ਚੋਂ ਤਿੰਨ (60 ਫ਼ੀਸਦੀ) ਅਤੇ ਪੰਜ ਸੀ.ਪੀ.ਆਈ (ਐੱਮ) ਉਮੀਦਵਾਰਾਂ 'ਚੋਂ ਚਾਰ (80 ਫ਼ੀਸਦੀ) ਨੇ ਆਪਣੇ ਹਲਫਨਾਮਿਆਂ ਵਿਚ ਐਲਾਨ ਕੀਤਾ ਹੈ ਕਿ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਲੰਬਿਤ ਹਨ¢ ਇਸ ਤੋਂ ਇਲਾਵਾ 170 ਏ.ਆਈ.ਏ.ਡੀ.ਐੱਮ.ਕੇ. ਉਮੀਦਵਾਰਾਂ 'ਚੋਂ 60 (35 ਫ਼ੀਸਦੀ), 231 ਤਮਿਲਗਾ ਵੇਤਰੀ ਕਜ਼ਾਗਮ ਉਮੀਦਵਾਰਾਂ 'ਚੋਂ 43 (19 ਫ਼ੀਸਦੀ), 175 ਡੀ.ਐੱਮ.ਕੇ ਉਮੀਦਵਾਰਾਂ 'ਚੋਂ 32 (18 ਫ਼ੀਸਦੀ), 33 ਭਾਜਪਾ ਉਮੀਦਵਾਰਾਂ 'ਚੋਂ ਨੌਂ (27 ਫ਼ੀਸਦੀ), 28 ਆਈ.ਐੱਨ.ਸੀ. ਉਮੀਦਵਾਰਾਂ 'ਚੋਂ ਪੰਜ (18 ਫ਼ੀਸਦੀ), 18 ਪੱਟਾਲੀ ਮਕਲ ਕੱਚੀ ਉਮੀਦਵਾਰਾਂ 'ਚੋਂ 6 (33 ਫ਼ੀਸਦੀ), ਦੇਸੀਆ ਮੁਰਪੋਕੂ ਦ੍ਰਾਵਿੜ ਕਜ਼ਾਗਮ ਉਮੀਦਵਾਰਾਂ 'ਚੋਂ ਇੱਕ (10 ਫ਼ੀਸਦੀ) ਅਤੇ ਪੰਜ ਸੀ.ਪੀ.ਆਈ. ਉਮੀਦਵਾਰਾਂ 'ਚੋਂ ਇੱਕ (20 ਫ਼ੀਸਦੀ) ਨੇ ਆਪਣੇ ਹਲਫਨਾਮਿਆਂ 'ਚ ਐਲਾਨ ਕੀਤਾ ਹੈ ਕਿ ਉਨ੍ਹਾਂ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਲੰਬਿਤ ਹਨ¢ ਵਿਸ਼ਲੇਸ਼ਣ ਕੀਤੇ ਗਏ ਉਮੀਦਵਾਰਾਂ 'ਚੋਂ 981 (25 ਫ਼ੀਸਦੀ) ਕਰੋੜਪਤੀ ਹਨ, ਜਦੋਂ ਕਿ 22 (0.55 ਫ਼ੀਸਦੀ) ਅਰਬਪਤੀ ਹਨ¢ ਚੋਣ ਮੈਦਾਨ 'ਚ 442 (11 ਫ਼ੀਸਦੀ) ਉਮੀਦਵਾਰ ਅÏਰਤਾਂ ਹਨ¢
ਤਾਮਿਲਨਾਡੂ 'ਚ 18 ਫ਼ੀਸਦੀ ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ, 25 ਫ਼ੀਸਦੀ ਹਨ ਕਰੋੜਪਤੀ <br/>
ਅਜੀਤ ਡੈਸਕ
21-04-2026