16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਹੰਬੜਾਂ 'ਚ ਕਬਾੜੀਏ ਦੀ ਦੁਕਾਨ 'ਤੇ ਧਮਾਕਾ, ਇਕ ਮੌਤ

Ad Position 21
No active advertisement
ਅਜੀਤ ਡੈਸਕ 22-04-2026

ਹੰਬੜਾਂ, 21 ਅਪ੍ਰੈਲ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਕਸਬਾ ਹੰਬੜਾਂ 'ਚ ਉਸ ਸਮੇਂ ਦਹਿਸ਼ਤ ਦਾ ਮਹੌਲ ਬਣ ਗਿਆ, ਜਦੋਂ ਬਾਂਸਲ ਸਕਰੈਪ ਕਬਾੜੀਏ ਦੀ ਦੁਕਾਨ ਚਲਾ ਰਹੇ ਸ਼ਿਵ ਕੁਮਾਰ ਨਿੱਬੀ ਦੀ ਦੁਕਾਨ 'ਤੇ ਕੰਮ ਕਰਦੇ ਦੋ ਮੁਲਾਜ਼ਮ ਜਦੋਂ ਕਬਾੜ 'ਚੋਂ ਅੱਗ ਬਾਲ ਕੇ ਸਕਰੈਪ ਕੱਢ ਰਹੇ ਸਨ ਤਾਂ ਅੱਗ ਵਿਚ ਕੋਈ ਚੀਜ਼ ਸੁੱਟਣ ਨਾਲ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਦੋਵੇਂ ਮੁਲਾਜ਼ਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਐਂਬੂਲੈਂਸ ਰਾਹੀਂ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚ ਚੰਦਨ ਕੁਮਾਰ (40) ਦੀ ਮੌਤ ਹੋ ਗਈ ਤੇ ਬਾਬਾ ਫੂਲ ਪਾਸਵਾਨ (60) ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ | ਘਟਨਾ ਸਥਾਨ 'ਤੇ ਪੁੱਜੇ ਏ.ਸੀ.ਪੀ. ਜਤਿੰਦਰਪਾਲ ਸਿੰਘ, ਐੱਸ.ਐੱਚ.ਓ. ਅੰਮਿ੍ਤਪਾਲ ਸਿੰਘ ਪੁਲਿਸ ਥਾਣਾ ਲਾਡੋਵਾਲ, ਚੌਂਕੀ ਇੰਚਾਰਜ ਪਿ੍ਤਪਾਲ ਸਿੰਘ ਦੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਦਾ ਸੱਚ ਜ਼ਮੀਨ ਗ੍ਰਹਿਣ, ਮੁਆਵਜ਼ਾ ਤੇ ਕਿਸਾਨਾਂ ਦਾ ਸੰਘਰਸ਼ <br/> ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਲਈ ਪੰਜਾਬ ਪੁਲਿਸ ਦੀ ਟੀਮ ਡਿਬੜੂਗੜ੍ਹ ਪਹੁੰਚੀ
Ad Position 24