05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਐਨ.ਸੀ.ਏ.ਪੀ. ਤਹਿਤ 'ਮਿਸ਼ਨ ਕਲੀਨ ਏਅਰ ਮੰਡੀ ਗੋਬਿੰਦਗੜ੍ਹ' ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 23-04-2026
ਚੰਡੀਗੜ੍ਹ, 22 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ (ਐਨ.ਸੀ.ਏ.ਪੀ.) ਦੇ ਤਹਿਤ ਮਿਸ਼ਨ 'ਕਲੀਨ ਏਅਰ' ਮੰਡੀ ਗੋਬਿੰਦਗੜ੍ਹ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਕ ਉੱਚ-ਪੱਧਰੀ ਮੀਟਿੰਗ ਪੀ.ਪੀ.ਸੀ.ਬੀ. ਦੀ ਚੇਅਰਪਰਸਨ ਰੀਨਾ ਗੁਪਤਾ ਅਤੇ ਮੈਂਬਰ ਸਕੱਤਰ ਡਾ. ਲਵਨੀਤ ਕੁਮਾਰ ਦੁਬੇ ਦੀ ਅਗਵਾਈ ਵਿਚ ਕਾਰਵਾਈ ਗਈ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੂਜਾ ਸਿਆਲ ਸਮੇਤ ਮੁੱਖ ਵਿਭਾਗ ਮਿਊਾਸੀਪਲ ਕੌਂਸਲ, ਲੋਕ ਨਿਰਮਾਣ ਵਿਭਾਗ, ਐਨ.ਐਚ.ਏ.ਆਈ., ਪੀ.ਐਸ.ਆਈ.ਈ.ਸੀ, ਜੰਗਲਾਤ ਵਿਭਾਗ ਤੇ ਜਲ ਸਪਲਾਈ ਤੇ ਸੀਵਰੇਜ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ | ਮੰਡੀ ਗੋਬਿੰਦਗੜ੍ਹ ਨੂੰ ਨਿਰਧਾਰਤ ਐਮਬੀਐਂਟ ਏਅਰ ਕੁਆਲਿਟੀ ਮਿਆਰਾਂ ਨੂੰ ਪੂਰਾ ਨਾ ਕਰਨ ਕਰਕੇ 'ਨਾਨ-ਅਟੇਨਮੈਂਟ ਸਿਟੀ' ਵਜੋਂ ਦਰਜ ਕੀਤਾ ਗਿਆ ਹੈ ਅਤੇ ਇਹ ਐਨ.ਸੀ.ਏ.ਪੀ. ਹੇਠ ਇੱਕ ਵਿਸ਼ੇਸ਼ ਤਵੱਜੋਂ ਵਾਲਾ ਸ਼ਹਿਰ ਹੈ | ਮੀਟਿੰਗ ਦੌਰਾਨ ਪੀ.ਪੀ.ਸੀ.ਬੀ. ਵਲੋਂ ਫੀਲਡ ਸਰਵੇ ਤੇ ਸੋਰਸ ਅਪੋਰਸ਼ਨਮੈਂਟ ਅਧਿਐਨ ਦੇ ਨਤੀਜੇ ਪੇਸ਼ ਕੀਤੇ ਗਏ | ਚੇਅਰਪਰਸਨ ਪੀ.ਪੀ.ਸੀ.ਬੀ. ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਕਿਸੇ 'ਤੇ ਦੋਸ਼ ਲਗਾਉਣ ਲਈ ਨਹੀਂ, ਸਗੋਂ ਸਾਂਝੇ ਯਤਨਾਂ ਨਾਲ ਮਿਸ਼ਨ ਮੋਡ ਵਿਚ ਕੰਮ ਕਰਕੇ ਹਵਾ ਦੀ ਗੁਣਵੱਤਾ 'ਚ ਠੋਸ ਸੁਧਾਰ ਲਿਆਉਣ ਲਈ ਹੈ | ਹਾਲਾਂਕਿ ਇਸ ਪਹਿਲ ਦੀ ਅਗਵਾਈ ਪੀ.ਪੀ.ਸੀ.ਬੀ. ਕਰ ਰਿਹਾ ਹੈ, ਪਰ ਇਸਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਰੇ ਸੰਬੰਧਿਤ ਵਿਭਾਗਾਂ ਦਾ ਸਹਿਯੋਗ ਲਾਜ਼ਮੀ ਹੋਵੇਗਾ | ਇਹ ਫ਼ੈਸਲਾ ਕੀਤਾ ਗਿਆ ਕਿ ਅਗਲੇ 12 ਮਹੀਨਿਆਂ ਦੌਰਾਨ ਪ੍ਰਗਤੀ ਦੀ ਨਿਗਰਾਨੀ ਤਿਮਾਹੀ ਸਮੀਖਿਆ ਮੀਟਿੰਗਾਂ ਰਾਹੀਂ ਕੀਤੀ ਜਾਵੇਗੀ ਅਤੇ ਰੀਜਨਲ ਦਫ਼ਤਰ, ਫ਼ਤਿਹਗੜ੍ਹ ਸਾਹਿਬ, ਮੈਦਾਨੀ ਪੱਧਰ 'ਤੇ ਕਾਰਵਾਈ, ਨਿਯਮਿਤ ਜਾਂਚਾਂ ਅਤੇ ਵਿਭਾਗੀ ਤਾਲਮੇਲ ਦੀ ਅਗਵਾਈ ਕਰੇਗਾ | ਮੀਟਿੰਗ ਤੋਂ ਬਾਅਦ ਤਿੰਨ ਇੰਡਕਸ਼ਨ ਫਰਨੇਸ ਉਦਯੋਗਾਂ ਦਾ ਦੌਰਾ ਕੀਤਾ ਗਿਆ | ਮਿਸ਼ਨ ਕਲੀਨ ਏਅਰ ਮੰਡੀ ਗੋਬਿੰਦਗੜ੍ਹ ਪੰਜਾਬ ਵਿਚ ਸਥਾਈ ਹਵਾ ਗੁਣਵੱਤਾ ਸੁਧਾਰ ਲਈ ਇੱਕ ਕੇਂਦਰਿਤ, ਡਾਟਾ-ਅਧਾਰਿਤ ਤੇ ਸਹਿਯੋਗਾਤਮਕ ਪਹੁੰਚ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਡੰਮੀ ਯੂਥ ਕਲੱਬਾਂ 'ਤੇ ਕਾਰਵਾਈ ਦੀ ਤਿਆਰੀ <br/> ਅਗਲੀ ਖ਼ਬਰ ਕੇਜਰੀਵਾਲ ਤੇ ਹੋਰਨਾਂ ਖ਼ਿਲਾਫ਼ ਦਾਇਰ ਪਟੀਸ਼ਨ ਦੀ ਸੁਣਵਾਈ ਤੋਂ ਵੱਖ ਹੋਏ ਜਸਟਿਸ ਤੇਜਸ ਕਾਰਿਆ <br/>
Ad Position 24