12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਾਕਿ 'ਚ ਹਿੰਦੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 24-04-2026

ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟ-ਗਿਣਤੀ ਹਿੰਦੂ ਭਾਈਚਾਰੇ 'ਤੇ ਹਮਲੇ ਲਗਾਤਾਰ ਜਾਰੀ ਹਨ | ਜਾਣਕਾਰੀ ਅਨੁਸਾਰ ਸਿੰਧ ਸੂਬੇ ਦੇ ਸੁੱਕੁਰ ਸ਼ਹਿਰ 'ਚ ਇਕ ਨੌਜਵਾਨ ਹਿੰਦੂ ਵਪਾਰੀ ਵਿਸ਼ਾਲ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਨੁੱਖੀ ਅਧਿਕਾਰ ਸੰਗਠਨ 'ਵਾਇਸ ਆਫ਼ ਪਾਕਿਸਤਾਨ ਮਾਈਨੋਰਿਟੀਜ਼' ਨੇ ਚਸ਼ਮਦੀਦਾਂ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਈ ਹਥਿਆਰਬੰਦ ਹਮਲਾਵਰ ਸੁੱਕੁਰ ਦੇ ਸਟੇਸ਼ਨ ਰੋਡ ਇਲਾਕੇ 'ਚ ਵਿਸ਼ਾਲ ਦੀ ਦੁਕਾਨ ਵਿਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ | ਗੰਭੀਰ ਜ਼ਖਮੀ ਵਿਸ਼ਾਲ ਇਲਾਜ ਦੌਰਾਨ ਦਮ ਤੋੜ ਗਿਆ | ਉਹ ਆਪਣੇ ਪਿੱਛੇ ਪਤਨੀ ਅਤੇ ਛੋਟੇ ਬੱਚੇ ਛੱਡ ਗਿਆ ਹੈ | ਹਮਲਾਵਰ ਅਪਰਾਧ ਕਰਨ ਤੋਂ ਬਾਅਦ ਭੱਜ ਗਏ, ਜੋ ਪਾਕਿ 'ਚ ਕਾਨੂੰਨ ਵਿਵਸਥਾ ਦੀ ਅਣਹੋਂਦ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੀ 'ਮਾਸਟਰ ਕਲਾਸ' <br/> ਅਗਲੀ ਖ਼ਬਰ ਬਰਿੰਦਰ ਕੁਮਾਰ ਗੋਇਲ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਦਮ ਚੁੱਕਣ ਲਈ ਕਿਹਾ <br/>
Ad Position 24