12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੀ 'ਮਾਸਟਰ ਕਲਾਸ' <br/>

Ad Position 21
No active advertisement
ਅਜੀਤ ਡੈਸਕ 24-04-2026

ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 23 ਅਪ੍ਰੈਲ -2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਦੀ ਸਿਆਸਤ ਵਿਚ ਹੁਣੇ ਤੋਂ ਹੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਮੁੱਖ ਰਾਸ਼ਟਰੀ ਪਾਰਟੀਆਂ ਆਪਣੀ ਜ਼ਮੀਨੀ ਪਕੜ ਮਜ਼ਬੂਤ ਕਰਨ ਅਤੇ ਆਗੂਆਂ ਨੂੰ ਨਵੀਂਆਂ ਰਣਨੀਤੀਆਂ ਨਾਲ ਲੈੱਸ ਕਰਨ ਲਈ ਸਿਖਲਾਈ ਕੈਂਪਾਂ ਦਾ ਸਹਾਰਾ ਲੈ ਰਹੀਆਂ ਹਨ | ਇਸੇ ਤਹਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਦਿੱਲੀ ਵਿਚ ਅਤੇ ਕਾਂਗਰਸ ਪਾਰਟੀ ਵਲੋਂ ਹਿਮਾਚਲ ਪ੍ਰਦੇਸ਼ 'ਚ ਵਿਸ਼ੇਸ਼ ਟਰੇਨਿੰਗ ਕੈਂਪ ਲਗਾਏ ਗਏ ਹਨ, ਜਿੱਥੇ ਸੂਬਾ ਪੱਧਰੀ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਚੋਣ ਮੈਦਾਨ ਲਈ ਤਿਆਰ ਕੀਤਾ ਜਾ ਰਿਹਾ ਹੈ | ਭਾਜਪਾ ਦੇ ਦਿੱਲੀ ਕੈਂਪ ਨੂੰ ਕਾਫ਼ੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ | ਇਸ ਵਿਚ ਟਰੇਨਿੰਗ ਦੇ ਵੱਖ-ਵੱਖ ਸੈਸ਼ਨ ਰੱਖੇ ਗਏ ਹਨ, ਜਿੱਥੇ ਆਗੂਆਂ ਨੂੰ ਬੂਥ ਮੈਨੇਜਮੈਂਟ ਤੋਂ ਲੈ ਕੇ ਮਾਈਕਰੋ ਪਲਾਨਿੰਗ ਤੱਕ ਦੇ ਹਰ ਪੱਖ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਖ਼ਾਸ ਤੌਰ 'ਤੇ 'ਬੂਥ ਜਿੱਤੋ, ਚੋਣ ਜਿੱਤੋ' ਮਾਡਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਅਧੀਨ ਹਰ ਬੂਥ ਨੂੰ ਚੋਣ ਜਿੱਤ ਦੀ ਇਕਾਈ ਵਜੋਂ ਦੇਖਿਆ ਜਾ ਰਿਹਾ ਹੈ | ਦੂਜੇ ਪਾਸੇ, ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ਼ 'ਚ ਆਪਣੇ ਟਰੇਨਿੰਗ ਕੈਂਪਾਂ ਰਾਹੀਂ ਜ਼ਮੀਨੀ ਪੱਧਰ 'ਤੇ ਫੋਕਸ ਕੀਤਾ ਹੈ | ਪਾਰਟੀ ਆਪਣੇ ਵਰਕਰਾਂ ਨੂੰ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨਜ਼ਦੀਕ ਤੋਂ ਸਮਝਣ ਲਈ ਤਿਆਰ ਕਰ ਰਹੀ ਹੈ | ਕੈਂਪਾਂ ਦੌਰਾਨ ਆਗੂਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਜਨਤਾ ਨਾਲ ਗੱਲਬਾਤ ਕਰਨ, ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਨੂੰ ਪਾਰਟੀ ਦੇ ਏਜੰਡੇ ਨਾਲ ਜੋੜਨ ਦੇ ਤਰੀਕੇ ਸਿਖਾਏ ਜਾ ਰਹੇ ਹਨ | ਖਾਸ ਗੱਲ ਇਹ ਵੀ ਹੈ ਕਿ ਦੋਵੇਂ ਪਾਰਟੀਆਂ ਵਲੋਂ ਨੌਜਵਾਨਾਂ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ | ਦੋਵੇਂ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਇਹ ਤਿਆਰੀਆਂ ਸਪਸ਼ਟ ਸੰਕੇਤ ਹਨ ਕਿ 2027 ਦੀਆਂ ਚੋਣਾਂ ਕਾਫ਼ੀ ਦਿਲਚਸਪ ਹੋਣ ਜਾ ਰਹੀਆਂ ਹਨ | ਜਿੱਥੇ ਭਾਜਪਾ ਤਕਨੀਕੀ ਸਾਧਨਾਂ ਅਤੇ ਮਜ਼ਬੂਤ ਸੰਗਠਨ 'ਤੇ ਭਰੋਸਾ ਕਰ ਰਹੀ ਹੈ, ਉਥੇ ਕਾਂਗਰਸ ਜ਼ਮੀਨੀ ਮੁੱਦਿਆਂ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਨੂੰ ਆਪਣੀ ਤਾਕਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ 'ਚ ਨਾਨ-ਗਜ਼ਟਿਡ ਸਟਾਫ਼ ਦੀਆਂ ਬਦਲੀਆਂ ਤੋਂ ਹਟੀ ਰੋਕ! ਅਗਲੀ ਖ਼ਬਰ ਪਾਕਿ 'ਚ ਹਿੰਦੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ
Ad Position 24