12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਾਵਰਕਾਮ 'ਚ ਨਾਨ-ਗਜ਼ਟਿਡ ਸਟਾਫ਼ ਦੀਆਂ ਬਦਲੀਆਂ ਤੋਂ ਹਟੀ ਰੋਕ!

Ad Position 21
No active advertisement
ਅਜੀਤ ਡੈਸਕ 24-04-2026
ਰਾਮਪੁਰਾ ਫੂਲ (ਬਠਿੰਡਾ), 23 ਅਪ੍ਰੈਲ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅੰਦਰੂਨੀ ਪ੍ਰਸ਼ਾਸਨਿਕ ਢਾਂਚੇ 'ਚ ਇੱਕ ਵੱਡਾ ਹਿਲਜੁਲ ਦੇਖਣ ਨੂੰ ਮਿਲਿਆ ਹੈ | ਮਹਿਕਮੇ ਵਲੋਂ ਨਾਨ-ਗਜ਼ਟਿਡ ਸਟਾਫ਼ ਦੀਆਂ ਬਦਲੀਆਂ ਲਈ ਅਧਿਕਾਰੀਆਂ ਨੂੰ ਮੁੜ ਤਾਕਤਾਂ ਸੌਂਪ ਦਿੱਤੀਆਂ ਗਈਆਂ ਹਨ | ਸਟਾਫ਼ ਦੀ ਤੈਨਾਤੀ ਵਿਚ ਇਕਸਾਰਤਾ ਲਿਆਉਣ ਲਈ ਵਿਭਾਗ ਨੇ 32 ਅਹਿਮ ਦਫ਼ਤਰਾਂ (ਜਿਵੇਂ ਕਿ ਮੁੱਖ ਇੰਜੀਨੀਅਰ ਉੱਤਰ ਜ਼ੋਨ ਜਲੰਧਰ, ਪੱਛਮ ਜ਼ੋਨ ਬਠਿੰਡਾ, ਵੱਖ-ਵੱਖ ਵਿਭਾਗਾਂ ਦੇ ਮੁੱਖ ਲੇਖਾ ਅਫ਼ਸਰ ਆਦਿ) ਨੂੰ 15 ਮਈ ਤੱਕ ਆਪਣੇ ਪੱਧਰ 'ਤੇ ਬਦਲੀਆਂ ਕਰਨ ਦਾ ਅਧਿਕਾਰ ਦੇ ਦਿੱਤਾ ਹੈ | ਪਰ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਵੰਡ ਉੱਤਰ ਜ਼ੋਨ ਜਲੰਧਰ, ਕੇਂਦਰੀ ਜ਼ੋਨ ਲੁਧਿਆਣਾ, ਬਾਰਡਰ ਜ਼ੋਨ ਅੰਮਿ੍ਤਸਰ, ਵੰਡ ਹਲਕਾ ਫ਼ਰੀਦਕੋਟ ਅਤੇ ਮੋਹਾਲੀ ਤੋਂ ਬਾਹਰ ਕਿਸੇ ਵੀ ਮੁਲਾਜ਼ਮ ਦੀ ਬਦਲੀ ਕਰਨ 'ਤੇ ਪੂਰਨ ਤੌਰ 'ਤੇ ਰੋਕ ਲਗਾਈ ਗਈ ਹੈ | ਇਸ ਤੋਂ ਇਲਾਵਾ ਉਦਯੋਗਿਕ ਖੇਤਰਾਂ ਦੀ ਅਹਿਮੀਅਤ ਨੂੰ ਸਮਝਦਿਆਂ ਵੰਡ ਹਲਕਾ ਖੰਨਾ, ਪੂਰਬੀ ਅਤੇ ਪੱਛਮੀ ਲੁਧਿਆਣਾ, ਜਲੰਧਰ ਅਤੇ ਅੰਮਿ੍ਤਸਰ ਦੇ ਪੂਰਬੀ ਤੇ ਦਿਹਾਤੀ ਮੰਡਲਾਂ ਵਿਚ ਤੈਨਾਤ ਸਟਾਫ਼ ਨੂੰ ਵੀ ਇਨ੍ਹਾਂ ਖੇਤਰਾਂ ਤੋਂ ਬਾਹਰ ਬਦਲਣ ਦੀ ਮਨਾਹੀ ਹੈ | ਨਵੀਆਂ ਭਰਤੀਆਂ ਵਾਲੇ ਮੁਲਾਜ਼ਮਾਂ ਲਈ ਵੀ ਰਾਹ ਸੌਖਾ ਨਹੀਂ ਹੈ | ਉਨ੍ਹਾਂ ਨੂੰ ਆਪਣੇ ਮੁੱਢਲੇ ਤੈਨਾਤੀ ਸਥਾਨ 'ਤੇ ਘੱਟੋ-ਘੱਟ 2 ਸਾਲ ਸੇਵਾ ਕਰਨੀ ਲਾਜ਼ਮੀ ਹੈ ਅਤੇ 2 ਸਾਲ ਤੋਂ ਪਹਿਲਾਂ ਉਨ੍ਹਾਂ ਦੀ ਬਦਲੀ ਦੀ ਕੋਈ ਅਰਜ਼ੀ ਨਹੀਂ ਵਿਚਾਰੀ ਜਾਵੇਗੀ | ਹਾਲਾਂਕਿ, ਜੇਕਰ ਕਿਸੇ ਦਫ਼ਤਰ ਵਿਚ 70 ਫ਼ੀਸਦੀ ਤੋਂ ਵੱਧ ਸਟਾਫ਼ ਤੈਨਾਤ ਹੈ, ਤਾਂ ਉੱਥੋਂ ਬਦਲੀ ਦੀ ਛੋਟ ਮਿਲ ਸਕਦੀ ਹੈ | ਪ੍ਰਸ਼ਾਸਨ ਨੇ ਬਦਲੀਆਂ ਵੇਲੇ 40 ਫ਼ੀਸਦੀ ਤੋਂ 70 ਫ਼ੀਸਦੀ ਦਾ ਇਕ ਸਖ਼ਤ ਫ਼ਾਰਮੂਲਾ ਵੀ ਲਾਗੂ ਕੀਤਾ ਹੈ, ਜਿਸ ਤਹਿਤ ਬਦਲੀ ਹੋਣ ਮਗਰੋਂ ਮੌਜੂਦਾ ਦਫ਼ਤਰ ਵਿਚ 40 ਫ਼ੀਸਦੀ ਤੋਂ ਘੱਟ ਸਟਾਫ਼ ਨਹੀਂ ਬਚਣਾ ਚਾਹੀਦਾ ਅਤੇ ਨਵੇਂ ਦਫ਼ਤਰ ਵਿਚ ਸਟਾਫ਼ ਦੀ ਗਿਣਤੀ ਮਨਜ਼ੂਰਸ਼ੁਦਾ ਅਸਾਮੀਆਂ ਦੇ 70 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ | ਬਦਲੀਆਂ ਦੀ ਇਸ ਪ੍ਰਕਿਰਿਆ ਵਿਚ ਕੇਡਰਾਂ ਦੀ ਹੇਰਾਫੇਰੀ ਨੂੰ ਰੋਕਣ ਲਈ ਵੀ ਸਖ਼ਤ ਕਦਮ ਚੁੱਕੇ ਗਏ ਹਨ | ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਿਸੇ ਵੀ ਤਕਨੀਕੀ, ਕਲੈਰੀਕਲ, ਅਕਾਊਾਟਸ, ਸਟੈਨੋ ਜਾਂ ਡਰਾਇੰਗ ਸਟਾਫ਼ ਨੂੰ ਕਿਸੇ ਹੋਰ ਉਚੇਰੀ ਜਾਂ ਬਰਾਬਰ ਦੀ ਅਸਾਮੀ ਵਿਰੁੱਧ (ਜਿਵੇਂ ਕਿ ਜੇ.ਈ/ਇਲੈਕ. ਨੂੰ ਜੇ.ਈ/ਸਬ-ਸਟੇਸ਼ਨ ਦੀ ਥਾਂ) ਤੈਨਾਤ ਕਰਨ 'ਤੇ ਪੱਕੀ ਪਾਬੰਦੀ ਹੈ | ਸਭ ਤੋਂ ਵੱਡਾ ਫ਼ੈਸਲਾ ਇਹ ਹੈ ਕਿ ਹੁਣ ਕੋਈ ਵੀ ਤਕਨੀਕੀ ਕਰਮਚਾਰੀ ਕਲੈਰੀਕਲ ਕੁਰਸੀ 'ਤੇ ਨਹੀਂ ਬੈਠੇਗਾ ਅਤੇ ਨਾ ਹੀ ਕਲਰਕ ਨੂੰ ਤਕਨੀਕੀ ਕੰਮ 'ਤੇ ਲਗਾਇਆ ਜਾਵੇਗਾ | ਗਰਿੱਡਾਂ ਦੇ ਮਾਮਲੇ ਵਿਚ, ਸਹਾਇਕ ਲਾਈਨਮੈਨਾਂ ਨੂੰ 66 ਕੇ.ਵੀ. ਗਰਿੱਡਾਂ 'ਤੇ ਸਿਰਫ਼ ਏ.ਐੱਸ.ਐੱਸ.ਏ. ਅਤੇ ਲਾਈਨਮੈਨਾਂ ਨੂੰ ਸਿਰਫ਼ ਐੱਸ.ਐੱਸ.ਏ. ਦੀਆਂ ਅਸਾਮੀਆਂ ਵਿਰੁੱਧ ਹੀ ਲਗਾਇਆ ਜਾ ਸਕਦਾ ਹੈ | ਪਹਿਲਾਂ ਤੋਂ ਤੈਨਾਤ ਇਨ੍ਹਾਂ ਕਾਮਿਆਂ 'ਤੇ 3 ਸਾਲ ਦੇ ਠਹਿਰਾਅ ਦੀ ਸ਼ਰਤ ਕਾਰਨ ਉਨ੍ਹਾਂ ਨੂੰ ਹੋਰ ਗਰਿੱਡ 'ਤੇ ਨਹੀਂ ਬਦਲਿਆ ਜਾਵੇਗਾ | ਜਿਹੜੇ ਮੁਲਾਜ਼ਮ ਉਚੇਰੇ ਸਕੇਲ ਵਾਲੀਆਂ ਐੱਸ.ਐੱਸ.ਏ ਅਸਾਮੀਆਂ 'ਤੇ ਤੈਨਾਤ ਹਨ, ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੇ ਘਰਾਂ ਦੇ ਨੇੜੇ ਬਰਾਬਰ ਦੀਆਂ ਮਨਜ਼ੂਰਸ਼ੁਦਾ ਖ਼ਾਲੀ ਅਸਾਮੀਆਂ 'ਤੇ ਹੀ ਐਡਜਸਟ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਿਨਾਂ ਪਰਮਿਟ ਸ਼ਰਾਬ ਦੀ ਵਰਤੋਂ ਕਰਨ ਵਾਲਿਆਂ 'ਤੇ ਆਬਕਾਰੀ ਵਿਭਾਗ ਕਰੇਗਾ ਸਖ਼ਤੀ <br/> ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੀ 'ਮਾਸਟਰ ਕਲਾਸ' <br/>
Ad Position 24