12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬਿਨਾਂ ਪਰਮਿਟ ਸ਼ਰਾਬ ਦੀ ਵਰਤੋਂ ਕਰਨ ਵਾਲਿਆਂ 'ਤੇ ਆਬਕਾਰੀ ਵਿਭਾਗ ਕਰੇਗਾ ਸਖ਼ਤੀ <br/>

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਸ਼ਿਵ ਸ਼ਰਮਾ)-ਆਬਕਾਰੀ ਵਿਭਾਗ ਨੇ ਮੌਜੂਦਾ ਵਿੱਤੀ ਵਰੇ੍ਹ ਦਾ ਸ਼ਰਾਬ ਕਾਰੋਬਾਰ ਵੇਚਣ ਤੋਂ ਬਾਅਦ ਹੁਣ ਸੂਬੇ ਭਰ ਵਿਚ ਨਾਜਾਇਜ਼ ਸ਼ਰਾਬ ਦੀ ਵਿੱਕਰੀ 'ਤੇ ਇਸ ਵਾਰ ਹੋਰ ਸਖ਼ਤ ਕਾਰਵਾਈ ਕਰਨ ਤੋਂ ਇਲਾਵਾ ਮੈਰਿਜ ਪੈਲੇਸਾਂ ਜਾਂ ਕਿਸੇ ਫਾਰਮ ਹਾਊਸ ਵਿਚ ਹੁੰਦੇ ਸਮਾਗਮਾਂ 'ਚ ਬਿਨਾਂ ਪਰਮਿਟ ਦੇ ਸ਼ਰਾਬ ਦੀ ਵਰਤੋਂ ਕਰਨ ਵਾਲਿਆਂ 'ਤੇ ਸਖ਼ਤ ਨਿਗਰਾਨੀ ਕਰਨ ਦੀ ਹਦਾਇਤ ਦਿੱਤੀ ਹੈ | ਆਬਕਾਰੀ ਵਿਭਾਗ ਪੰਜਾਬ ਦੇ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਪ੍ਰਧਾਨਗੀ ਵਿਚ ਅਧਿਕਾਰੀਆਂ ਦੀ ਮੋਹਾਲੀ ਵਿਚ ਹੋਈ ਮੀਟਿੰਗ 'ਚ ਸ਼ਰਾਬ ਕਾਰੋਬਾਰ ਦੇ ਮਾਮਲੇ ਵਿਚ ਅਹਿਮ ਹਦਾਇਤਾਂ ਦਿੱਤੀਆਂ ਗਈਆਂ | ਮੀਟਿੰਗ 'ਚ ਵਿਭਾਗ ਦੇ ਡੀ.ਈ.ਟੀ.ਸੀ. ਤੋਂ ਇਲਾਵਾ ਸਹਾਇਕ ਕਮਿਸ਼ਨਰ, ਈ.ਟੀ.ਓ. ਅਤੇ ਹੋਰ ਅਫ਼ਸਰ ਮੌਜੂਦ ਸਨ | ਮੀਟਿੰਗ 'ਚ ਇਹ ਹਦਾਇਤ ਦਿੱਤੀ ਗਈ ਕਿ ਜਿਨ੍ਹਾਂ ਬਾਰੇ ਸ਼ਿਕਾਇਤਾਂ ਆਉਂਦੀਆਂ ਹਨ ਕਿ ਬਿਨਾਂ ਪਰਮਿਟ ਤੋਂ ਸਮਾਗਮ ਵਿਚ ਸ਼ਰਾਬ ਦੀ ਵਰਤੋਂ ਕੀਤੀ ਗਈ ਹੈ, ਉਨ੍ਹਾਂ 'ਤੇ ਬਕਾਇਦਾ ਕਾਰਵਾਈ ਹੋਰ ਸਖ਼ਤ ਕੀਤੀ ਜਾਵੇ | ਚੇਤੇ ਰਹੇ ਕਿ ਜੇਕਰ ਫਾਰਮ ਹਾਊਸ ਵਿਚ ਲੋਕ ਸਮਾਗਮ ਦੌਰਾਨ ਸ਼ਰਾਬ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ 2.20 ਲੱਖ ਰੁਪਏ ਦੀ ਫ਼ੀਸ ਜਮ੍ਹਾਂ ਕਰਵਾ ਕੇ ਪਰਮਿਟ ਬਣਾਉਣਾ ਪਏਗਾ | ਮੀਟਿੰਗ ਵਿਚ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਅਗਲੇ ਸਾਲ ਸੂਬੇ ਵਿਚ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਚੋਣਾਂ ਵਿਚ ਕਿਸੇ ਤਰ੍ਹਾਂ ਦੀ ਸ਼ਰਾਬ ਦੇ ਭੰਡਾਰ ਨੂੰ ਰੋਕਣ ਲਈ ਹੁਣ ਤੋਂ ਹੀ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ 'ਤੇ ਨਿਗਰਾਨੀ ਰੱਖੀ ਜਾਵੇ | ਵਿਭਾਗੀ ਅਧਿਕਾਰੀਆਂ ਨੂੰ ਸ਼ਰਾਬ ਕਾਰੋਬਾਰੀਆਂ ਤੋਂ ਪਿਛਲੇ ਬਕਾਏ ਪਏ ਕਰੋੜਾਂ ਰੁਪਏ ਦੀ ਵਸੂਲੀ ਵੀ ਤੇਜ਼ ਕਰਨ ਲਈ ਕਿਹਾ ਗਿਆ | ਚੇਤੇ ਰਹੇ ਕਿ ਵਿਭਾਗ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ 'ਤੇ ਕਾਰਵਾਈ ਤੇਜ਼ ਕਰਨ ਲਈ ਵਿਭਾਗੀ ਅਫ਼ਸਰਾਂ ਨੂੰ ਕੁੱਝ ਮਹੀਨੇ ਪਹਿਲਾਂ ਨਵੀਆਂ ਗੱਡੀਆਂ ਵੀ ਦਿੱਤੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ ਦੇ 12.40 ਲੱਖ ਕੈਮਿਸਟ 20 ਮਈ ਨੂੰ ਰੱਖਣਗੇ ਹੜਤਾਲ ਅਗਲੀ ਖ਼ਬਰ ਪਾਵਰਕਾਮ 'ਚ ਨਾਨ-ਗਜ਼ਟਿਡ ਸਟਾਫ਼ ਦੀਆਂ ਬਦਲੀਆਂ ਤੋਂ ਹਟੀ ਰੋਕ!
Ad Position 24