12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਦੇਸ਼ ਭਰ ਦੇ 12.40 ਲੱਖ ਕੈਮਿਸਟ 20 ਮਈ ਨੂੰ ਰੱਖਣਗੇ ਹੜਤਾਲ

Ad Position 21
No active advertisement
ਅਜੀਤ ਡੈਸਕ 24-04-2026

ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਦੇਸ਼ ਭਰ ਦੇ ਲਗਭਗ 12.40 ਲੱਖ ਕੈਮਿਸਟ 20 ਮਈ ਨੂੰ ਹੜਤਾਲ ਕਰਨਗੇ | ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਨਾਲ ਸੰਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਦੱਸਿਆ ਕਿ ਕੈਮਿਸਟ 15 ਮਈ ਤੋਂ 20 ਮਈ ਤੱਕ ਕਾਲੇ ਬਿੱਲੇ ਲਗਾ ਕੇ ਆਪਣਾ ਕੰਮ-ਕਾਰ ਕਰਨਗੇ | ਇਸ ਹਫ਼ਤੇ ਦੌਰਾਨ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਿਹਤ ਮੰਤਰਾਲੇ ਦੇ ਨਾਂਅ 'ਤੇ ਮੰਗ ਪੱਤਰ ਸੌਂਪਣਗੇ | ਇਸ ਤੋਂ ਇਲਾਵਾ ਐਸੋਸੀਏਸ਼ਨ ਦੁਆਰਾ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਸਮੇਤ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਹੜਤਾਲ ਦੇ ਅਗਾਊਾ ਨੋਟਿਸ ਭੇਜੇ ਹਨ | ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ. ਐੱਸ. ਚਾਵਲਾ, ਹੋਲਸੇਲ ਪ੍ਰਧਾਨ ਰਾਜੇਸ਼ ਸੋਹੀ, ਸਕੱਤਰ ਮਨਜੀਤ ਸੂਦ, ਰਿਟੇਲ ਪ੍ਰਧਾਨ ਸੰਜੀਵ ਭਾਟੀਆ, ਸਕੱਤਰ ਸੰਜੀਵ ਜੈਨ ਅਤੇ ਅੰਮਿ੍ਤਸਰ ਜ਼ਿਲ੍ਹਾ ਸਕੱਤਰ ਰਾਜੀਵ ਕਪੂਰ ਨੇ ਕਿਹਾ ਕਿ ਆਨਲਾਈਨ ਫਾਰਮੇਸੀਆਂ ਅਤੇ ਵੱਡੇ ਸਟੋਰ ਭਾਰੀ ਛੋਟਾਂ ਦੇ ਕੇ ਉਨ੍ਹਾਂ ਕੀਮਤਾਂ 'ਚ ਦਵਾਈਆਂ ਵੇਚ ਰਹੇ ਹਨ, ਜਿਸ ਭਾਅ 'ਤੇ ਆਮ ਪ੍ਰਚੂਨ ਵਿਕਰੇਤਾ ਨੂੰ ਵੀ ਨਹੀਂ ਮਿਲ ਰਹੀਆਂ | ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਆਨਲਾਈਨ ਫਾਰਮੇਸੀਆਂ ਦੀ ਇਜਾਜ਼ਤ ਨਹੀਂ ਹੈ, ਇਸ ਦੇ ਬਾਵਜੂਦ ਵੀ ਫਾਰਮੇਸੀਆਂ ਧੜੱਲੇ ਨਾਲ ਕਾਰੋਬਾਰ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ, ਲੁਧਿਆਣਾ, ਬਠਿੰਡਾ ਤੇ ਫ਼ਿਰੋਜ਼ਪੁਰ ਦੇ ਰੇਲਵੇ ਟਰੈਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/> ਅਗਲੀ ਖ਼ਬਰ ਬਿਨਾਂ ਪਰਮਿਟ ਸ਼ਰਾਬ ਦੀ ਵਰਤੋਂ ਕਰਨ ਵਾਲਿਆਂ 'ਤੇ ਆਬਕਾਰੀ ਵਿਭਾਗ ਕਰੇਗਾ ਸਖ਼ਤੀ <br/>
Ad Position 24