12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅੰਮਿ੍ਤਸਰ, ਲੁਧਿਆਣਾ, ਬਠਿੰਡਾ ਤੇ ਫ਼ਿਰੋਜ਼ਪੁਰ ਦੇ ਰੇਲਵੇ ਟਰੈਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>

Ad Position 21
No active advertisement
ਅਜੀਤ ਡੈਸਕ 24-04-2026

ਫਿਰੋਜ਼ਪੁਰ, 23 ਅਪ੍ਰੈਲ (ਰਾਕੇਸ਼ ਚਾਵਲਾ)-ਅੰਮਿ੍ਤਸਰ, ਲੁਧਿਆਣਾ, ਬਠਿੰਡਾ ਅਤੇ ਫ਼ਿਰੋਜ਼ਪੁਰ ਦੇ ਰੇਲਵੇ ਟਰੈਕਾਂ ਨੂੰ ਆਈ.ਡੀ. ਧਮਾਕੇ ਰਾਹੀਂ ਉਡਾਉਣ ਦੀ ਧਮਕੀ ਦੇ ਮੱਦੇਨਜ਼ਰ ਆਰ.ਪੀ.ਐੱਫ. ਅਤੇ ਜੀ.ਆਰ.ਪੀ. ਤੇ ਜ਼ਿਲ੍ਹਾ ਪੁਲਿਸ ਵਲੋਂ ਵਿਸ਼ੇਸ਼ ਜਾਂਚ ਕੀਤੀ ਗਈ | ਦੱਸਣਯੋਗ ਹੈ ਕਿ ਈਮੇਲ ਰਾਹੀਂ ਇਕ ਕੱਟੜਪੰਥੀ ਸੋਚ ਵਾਲੇ ਗਰੁੱਪ ਦੇ ਨਾਂਅ ਹੇਠ ਸੂਚਨਾ ਮਿਲੀ ਕਿ 24 ਅਪ੍ਰੈਲ ਬਲੈਕ-ਆਊਟ ਡਰਿਲ ਦੌਰਾਨ ਅੰਮਿ੍ਤਸਰ, ਲੁਧਿਆਣਾ, ਬਠਿੰਡਾ ਅਤੇ ਫ਼ਿਰੋਜ਼ਪੁਰ ਦੇ ਰੇਲਵੇ ਟਰੈਕਾਂ ਨੂੰ ਆਈ.ਡੀ. ਧਮਾਕੇ ਨਾਲ ਉਡਾ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਰੇਲ ਵਿਚ ਸਫ਼ਰ ਕਰਨ ਤੋਂ ਰੋਕਿਆ ਹੈ | ਜ਼ਿਲ੍ਹਾ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਦੇ ਨਿਰਦੇਸ਼ 'ਤੇ ਫਿਰੋਜ਼ਪੁਰ ਛਾਉਣੀ ਦੇ ਮੁੱਖ ਰੇਲਵੇ ਸਟੇਸ਼ਨ 'ਤੇ ਮੁਲਾਜ਼ਮਾਂ ਵਲੋਂ ਵਿਸ਼ੇਸ਼ ਜਾਂਚ ਕੀਤੀ ਗਈ | ਇਸ ਮੌਕੇ ਇੰਸਪੈਕਟਰ ਨਵੀਨ ਕੁਮਾਰ, ਇੰਸਪੈਕਟਰ ਕਿਸ਼ਨ ਕੁਮਾਰ, ਏ.ਐਸ.ਆਈ. ਵਧਾਵਾ ਸਿੰਘ, ਹੈੱਡ ਕਾਂਸਟੇਬਲ ਹਰੀਸ਼ ਕੁਮਾਰ, ਏ.ਐਸ.ਆਈ. ਅਮਿਤ ਕੁਮਾਰ, ਹੈੱਡ ਕਾਂਸਟੇਬਲ ਪਰਵਿੰਦਰ ਕੌਰ ਅਤੇ ਅਜੇ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 100 ਫ਼ੀਸਦੀ ਇਥਨੋਲ ਵੱਲ ਭਾਰਤ ਦੇ ਕਦਮ ਊਰਜਾ ਆਤਮਨਿਰਭਰਤਾ ਨਾਲ ਕਿਸਾਨਾਂ ਦੀ ਆਮਦਨ 'ਚ ਵੱਡਾ ਵਾਧਾ ਸੰਭਵ ਅਗਲੀ ਖ਼ਬਰ ਦੇਸ਼ ਭਰ ਦੇ 12.40 ਲੱਖ ਕੈਮਿਸਟ 20 ਮਈ ਨੂੰ ਰੱਖਣਗੇ ਹੜਤਾਲ
Ad Position 24