ਪਾਰਟੀ ਮੁੜ ਡੂੰਘੇ ਸੰਕਟ ਵੱਲ-ਡਾ. ਚੀਮਾ
ਅਜੀਤ ਡੈਸਕ
25-04-2026
ਚੰਡੀਗੜ੍ਹ, (ਪੋ੍ਰ. ਅਵਤਾਰ ਸਿੰਘ)ਪੰਜਾਬ ਤੋਂ 6 ਅਤੇ ਇਕ ਦਿੱਲੀ ਤੋਂ ਕੁੱਲ ਸੱਤ ਰਾਜ ਸਭਾ ਮੈਂਬਰਾਂ ਵਲੋਂ ਦਲ ਬਦਲੀ 'ਆਪ' ਦੇ ਰਾਜਨੀਤਿਕ ਢਾਂਚੇ ਅਤੇ ਲੀਡਰਸ਼ਿਪ ਦੇ ਅੰਦਰ ਇਕ ਡੂੰਘੇ ਸੰਕਟ ਨੂੰ ਉਜਾਗਰ ਕਰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੇ ਕਰਦੇ ਹੋਏ ਕਹੇ | ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ, ਅੰਦਰੂਨੀ ਲੋਕਤੰਤਰ ਅਤੇ ਵਿਚਾਰਧਾਰਕ ਇਕਸੁਰਤਾ ਦੀ ਘਾਟ ਤੇ ਅਸਫਲਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਪਾਰਟੀ ਦੇ ਆਪਣੇ ਸੰਸਦ ਮੈਂਬਰ ਇੰਨੀ ਗਿਣਤੀ ਵਿਚ ਇਸ ਨੂੰ ਛੱਡ ਦਿੰਦੇ ਹਨ, ਤਾਂ ਇਹ ਲੀਡਰਸ਼ਿਪ ਅਤੇ ਕੇਡਰ ਵਿਚਕਾਰ ਪੂਰੀ ਤਰ੍ਹਾਂ ਟੁੱਟਣ ਦਾ ਸੰਕੇਤ ਦਿੰਦਾ ਹੈ | ਇਸ ਲਈ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ | ਪੰਜਾਬ ਨੂੰ ਰਾਜਨੀਤਿਕ ਪ੍ਰਯੋਗਾਂ ਲਈ ਇਕ ਪ੍ਰਯੋਗਸ਼ਾਲਾ ਨਹੀਂ ਬਣਾਇਆ ਜਾ ਸਕਦਾ |