30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

3 ਕਰੋੜ ਪੰਜਾਬੀਆਂ ਨਾਲ ਧੋਖਾ ਕੀਤਾ-ਕੁੰਵਰ ਵਿਜੇ ਪ੍ਰਤਾਪ ਸਿੰਘ

Ad Position 21
No active advertisement
ਅਜੀਤ ਡੈਸਕ 25-04-2026

ਅੰਮਿ੍ਤਸਰ, 24 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਅੰਮਿ੍ਤਸਰ ਹਲਕਾ ਉੱਤਰੀ ਤੋਂ ਚਰਚਿਤ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਰਾਘਵ ਚੱਢਾ 'ਤੇ ਤਿੱਖਾ ਤੰਜ ਕਸਦਿਆਂ ਕਿਹਾ ਕਿ ਤੁਸੀਂ (ਰਾਘਵ ਚੱਢਾ) ਇਨ੍ਹਾਂ ਚਾਰ ਸਾਲਾਂ 'ਚ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ | ਕੁੰਵਰ ਨੇ ਕਿਹਾ ਕਿ ਯਾਦ ਕਰੋ ਉਹ ਦਿਨ ਜਦੋਂ ਅੰਮਿ੍ਤਸਰ ਸਰਕਟ ਹਾਊਸ ਦੇ ਗੇਟ 'ਤੇ ਮੇਰੇ ਸਵਾਗਤ 'ਚ ਫੁੱਲਾਂ ਦਾ ਗੁਲਦਸਤਾ ਲੈ ਕੇ ਖੜੇ੍ਹ ਸੀ | ਵਿਧਾਇਕ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਤੁਹਾਡੀ ਤਿੱਕੜੀ ਨੂੰ ਕਦੇ ਨਹੀਂ ਭੁੱਲਣਗੇ ਅਤੇ ਨਾ ਹੀ ਬਖਸ਼ਣਗੇ, ਜਿਸ ਦੇ ਤੁਸੀਂ ਮੁੱਖ ਸੂਤਰਧਾਰ ਰਹਿ ਚੁੱਕੇ ਹੋ | ਉਨ੍ਹਾਂ ਰਾਘਵ ਚੱਢਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਇਨ੍ਹਾਂ ਚਾਰ ਸਾਲਾਂ 'ਚ 3 ਕਰੋੜ ਪੰਜਾਬੀਆਂ ਨਾਲ ਧੋਖਾ ਕੀਤਾ, ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ 'ਆਪ' 'ਚ ਟੁੱਟ ਨੇ ਸੱਤਾ ਤੇ ਲੁੱਟ ਦੀ ਰਾਜਨੀਤੀ ਨੂੰ ਬੇਨਕਾਬ ਕੀਤਾ, ਭਾਜਪਾ ਵੀ ਬਰਾਬਰ ਦੀ ਜ਼ਿੰਮੇਵਾਰ-ਬਾਜਵਾ <br/>... ਅਗਲੀ ਖ਼ਬਰ ਪਾਰਟੀ ਮੁੜ ਡੂੰਘੇ ਸੰਕਟ ਵੱਲ-ਡਾ. ਚੀਮਾ
Ad Position 24