30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੇਂਦਰ ਦੇ ਸਹਿਯੋਗ ਨਾਲ ਵਧੇਰੇ ਸਮਰਪਣ ਅਤੇ ਪ੍ਰਭਾਵੀ ਢੰਗ ਨਾਲ ਕਰਾਂਗਾ ਪੰਜਾਬ ਦੀ ਸੇਵਾ-ਸਾਹਨੀ

Ad Position 21
No active advertisement
ਅਜੀਤ ਡੈਸਕ 25-04-2026
ਨਵੀਂ ਦਿੱਲੀ, 24 ਅਪ੍ਰੈਲ (ਉਪਮਾ ਡਾਗਾ ਪਾਰਥ)-'ਆਪ' ਤੋਂ ਬਾਗੀ ਹੋਏ ਤੇ ਭਾਜਪਾ 'ਚ ਰਲੇਵਾਂ ਕਰਨ ਵਾਲੇ ਰਾਜ ਸਭਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ ਰਾਹੀਂ ਭਾਜਪਾ 'ਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਭਾਜਪਾ ਦੇ ਹਿੱਸੇ ਵਜੋਂ ਉਹ ਪੰਜਾਬ ਅਤੇ ਉਥੋਂ ਦੇ ਲੋਕਾਂ ਨੂੰ ਵਧੇਰੇ ਸਮਰਪਨ ਅਤੇ ਪ੍ਰਭਾਵੀ ਢੰਗ ਨਾਲ ਸੇਵਾ ਕਰਨਗੇ | ਸਾਹਨੀ ਨੇ ਪੰਜਾਬ ਦੀ ਸਿਫਤ ਕਰਦਿਆਂ ਕਿਹਾ ਕਿ ਪੰਜਾਬ ਸਿਰਫ ਇਕ ਸੂਬਾ ਨਹੀਂ, ਸਗੋਂ ਇਕ ਅਹਿਸਾਸ ਵਿਰਾਸਤ ਅਤੇ ਜ਼ਿੰਮੇਵਾਰੀ ਹੈ | ਉਨ੍ਹਾਂ ਬਿਨਾਂ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਆਪਣੀ ਪੁਰਾਣੀ ਪਾਰਟੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਅੱਜ ਇਹ ਵਿਰਾਸਤ ਖਤਰੇ 'ਚ ਹੈ | ਸਾਡਾ ਸੂਬਾ ਮੁਸ਼ਕਿਲ ਨਾਲ ਸੰਕਟ 'ਚੋਂ ਨਿਕਲ ਰਿਹਾ ਹੈ, ਜਿਸ ਦਾ ਉਨ੍ਹਾਂ ਨੂੰ ਦਰਦ ਹੁੰਦਾ ਹੈ | ਸਾਹਨੀ ਨੇ ਕਿਹਾ ਕਿ ਉਹ ਹਮੇਸ਼ਾਂ ਸਹਿਯੋਗੀ ਸੰਘਵਾਦ ਅਤੇ ਕੇਂਦਰ-ਸੂਬੇ ਦੀ ਭਾਈਵਾਲੀ 'ਤੇ ਯਕੀਨ ਰੱਖਦੇ ਆਏ ਹਨ | ਉਨ੍ਹਾਂ ਆਪਣੇ ਕੀਤੇ ਕੰਮਾਂ ਦਾ ਲੰਮਾ ਲੇਖਾ-ਜੋਖਾ ਦਿੰਦਿਆਂ ਪੰਜਾਬ ਅਤੇ ਪੰਜਾਬੀਆਂ ਦੀ ਆਵਾਜ਼ ਆਲਮੀ ਮੰਚ 'ਤੇ ਪਹੁੰਚਾਉਣ ਦੀ ਵਚਨਬੱਧਤਾ ਦੁਹਰਾਈ |

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਡਿਬਰੂਗੜ੍ਹ ਅਦਾਲਤ 'ਚ ਪੇਸ਼ ਅਗਲੀ ਖ਼ਬਰ 'ਆਪ' 'ਚ ਟੁੱਟ ਨੇ ਸੱਤਾ ਤੇ ਲੁੱਟ ਦੀ ਰਾਜਨੀਤੀ ਨੂੰ ਬੇਨਕਾਬ ਕੀਤਾ, ਭਾਜਪਾ ਵੀ ਬਰਾਬਰ ਦੀ ਜ਼ਿੰਮੇਵਾਰ-ਬਾਜਵਾ <br/>...
Ad Position 24