ਪਾਕਿ ਨੇ ਸਾਊਦੀ ਤੋਂ ਕਰਜ਼ ਲੈ ਕੇ ਯੂ.ਏ.ਈ. ਦਾ ਪੂਰਾ ਕਰਜ਼ਾ ਕੀਤਾ ਵਾਪਸ
ਅਜੀਤ ਡੈਸਕ
25-04-2026
ਅੰਮਿ੍ਤਸਰ, 24 ਅਪ੍ਰੈਲ (ਸੁਰਿੰਦਰ ਕੋਛੜ)-ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਯੂ.ਏ.ਈ. (ਸੰਯੁਕਤ ਅਰਬ ਅਮੀਰਾਤ) ਨੂੰ ਬਕਾਇਆ 3.45 ਅਰਬ ਅਮਰੀਕੀ ਡਾਲਰ ਦਾ ਸਾਰਾ ਕਰਜ਼ਾ ਵਾਪਸ ਕਰ ਦਿੱਤਾ ਹੈ | ਪਾਕਿ ਦੇ ਸੰਘੀ ਬੈਂਕ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਅੱਜ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਪਾਕਿ ਨੇ ਸਾਊਦੀ ਅਰਬ ਅਤੇ ਕਤਰ ਵਰਗੇ ਦੇਸ਼ਾਂ ਤੋਂ ਕਰਜ਼ਾ ਲੈ ਕੇ ਯੂ. ਏ. ਈ. ਨੂੰ ਸਾਰਾ ਕਰਜ਼ਾ ਵਾਪਸ ਕਰ ਦਿੱਤਾ ਹੈ | ਦਰਅਸਲ, ਸਾਊਦੀ ਅਰਬ ਨਾਲ ਦੋਸਤੀ ਕਾਰਨ ਪਾਕਿ ਅਤੇ ਯੂ. ਏ. ਈ. ਵਿਚਕਾਰ ਤਣਾਅ ਕਾਫ਼ੀ ਵਧ ਗਿਆ ਹੈ | ਯੂ. ਏ. ਈ. ਵਲੋਂ ਕਰਜ਼ਾ ਵਾਪਸ ਮੰਗਣ 'ਤੇ ਪਾਕਿਸਤਾਨੀ ਭੜਕੇ ਹੋਏ ਹਨ ਅਤੇ ਤਿੱਖੇ ਬਿਆਨ ਦੇ ਰਹੇ ਹਨ | ਇਕ ਪਾਕਿਸਤਾਨੀ ਸੈਨੇਟਰ ਨੇ ਯੂ. ਏ. ਈ. ਨੂੰ 'ਵਿਚਾਰਾ' ਕਹਿ ਕੇ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਦੀ ਭਾਰਤ ਨਾਲ ਦੋਸਤੀ ਨੂੰ ਲੈ ਕੇ ਤੰਜ ਵੀ ਕੱਸਿਆ |