10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭੋਗ 'ਤੇ ਵਿਸ਼ੇਸ਼ ਸੰਤ ਬਾਬਾ ਬਲਜੀਤ ਸਿੰਘ ਨਾਨਕਸਰ ਪਾਤੜਾਂ

Ad Position 21
No active advertisement
ਅਜੀਤ ਡੈਸਕ 26-04-2026
ਜਗਰਾਉਂ-ਸੰਤ ਬਾਬਾ ਬਲਜੀਤ ਸਿੰਘ ਨਾਨਕਸਰ ਪਾਤੜਾਂ ਵਾਲੇ ਰੱਬੀ ਰੂਹ ਸਨ | ਉਨ੍ਹਾਂ ਨੇ ਪੂਰਾ ਜੀਵਨ ਰੂਹਾਨੀਅਤ ਕਦਰਾਂ ਕੀਮਤਾਂ 'ਤੇ ਪਹਿਰਾ ਦਿੱਤਾ | ਉਨ੍ਹਾਂ ਦਾ ਜਨਮ ਪਿੰਡ ਮੋਲਵੀ ਵਾਲਾ ਪਾਤੜਾਂ ਵਿਖੇ 1967 ਨੂੰ ਪਿਤਾ ਮਹਿੰਦਰ ਸਿੰਘ ਦੇ ਘਰ ਅਤੇ ਮਾਤਾ ਗੁਰਮੇਜ ਕੌਰ ਦੀ ਕੁੱਖ ਤੋਂ ਹੋਇਆ | ਮਹਿਜ਼ ਦਸ ਸਾਲ ਦੀ ਉਮਰ ਭਾਵ 1977 ਨੂੰ ਆਪ ਨਾਨਕਸਰ ਵਿਖੇ ਸੰਤ ਬਾਬਾ ਕੁੰਦਨ ਸਿੰਘ ਨਾਨਕਸਰ ਵਾਲਿਆਂ ਕੋਲ ਆ ਗਏ | ਇਥੇ ਆਪ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਮਿਊਜ਼ਿਕ ਦੀ ਬੀ.ਏ. ਕੀਤੀ | 21 ਸਾਲ ਬਾਬਾ ਕੁੰਦਨ ਸਿੰਘ ਨਾਨਕਸਰ ਵਾਲਿਆਂ ਦੀ ਨਿਗਰਾਨੀ ਵਿਚ ਗੁਰਬਾਣੀ ਦੀ ਸਿੱਖਿਆ ਹਾਸਲ ਕੀਤਾ | ਆਪ ਨੇ ਨਾਨਕਸਰ ਵਿਖੇ 28 ਵਰ੍ਹੇ ਰਹਿ ਕੇ ਸੇਵਾ ਕੀਤੀ | 22 ਸਾਲ ਆਪ ਨੇ ਗੁਰਦੁਆਰਾ ਨਾਨਕਸਰ ਸੇਲਵਾਲ ਪਾਤੜਾਂ ਵਿਖੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ | ਆਪ ਹਮੇਸ਼ਾਂ ਨਵੀਂ ਪੀੜ੍ਹੀ ਨੂੰ ਅੱਖਰੀ ਗਿਆਨ ਨਾਲ ਜੋੜਦੇ ਸਨ | ਆਪ ਨੇ ਪੂਰਾ ਜੀਵਨ ਸ਼ਬਦ ਗੁਰੂ ਨੂੰ ਮੰਨਿਆ ਅਤੇ ਦੇਸ਼-ਵਿਦੇਸ਼ ਵਿਚ ਸੰਗਤਾਂ ਨੂੰ ਇਸ ਨਾਲ ਜੋੜਿਆ | ਆਪ ਇਸ ਫਾਨੀ ਸੰਸਾਰ ਨੂੰ 18 ਅਪ੍ਰੈਲ 2026 ਸਦਾ ਲਈ ਅਲਵਿਦਾ ਆਖ ਗਏ | ਇਨ੍ਹਾਂ ਨਮਿਤ ਸ੍ਰੀ ਅਖੰਡ ਪਾਠਾਂ ਦੀਆਂ ਸ਼ੁਰੂ ਕੀਤੀਆਂ ਸ੍ਰੀ ਅਖੰਡ ਪਾਠਾਂ ਦੀਆਂ ਲੜ੍ਹੀਆਂ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ 26 ਅਪ੍ਰੈਲ 2026 ਦਿਨ ਐਤਵਾਰ ਨੂੰ ਗੁਰਦੁਆਰਾ ਨਾਨਕਸਰ ਸੇਲਵਾਲ ਪਾਤੜਾਂ ਵਿਖੇ ਹੋਵੇਗੀ |
-ਹਰਵਿੰਦਰ ਸਿੰਘ ਖ਼ਾਲਸਾ
Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਦੇ ਗੁਰਦੁਆਰਾ ਸਿੱਖ ਟੈਂਪਲ ਇਸਟੇਟ ਚਿਟਾਗੌਂਗ ਵਿਖੇ ਵਿਸਾਖੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਮਮਤਾ ਬੰਗਾਲ 'ਚ ਅਮੀਰਾਂ ਦੀ ਮਦਦ ਕਰ ਰਹੀ, ਗਰੀਬਾਂ ਦੀ ਨਹੀਂ; ਮੋਦੀ ਦੇਸ਼ ਭਰ 'ਚ ਇਹੀ ਕਰ ਰਹੇ-ਰਾਹੁਲ <br/>
Ad Position 24