10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬੰਗਲਾਦੇਸ਼ ਦੇ ਗੁਰਦੁਆਰਾ ਸਿੱਖ ਟੈਂਪਲ ਇਸਟੇਟ ਚਿਟਾਗੌਂਗ ਵਿਖੇ ਵਿਸਾਖੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 26-04-2026
ਅੰਮਿ੍ਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ)-ਖ਼ਾਲਸਾ ਸਾਜਨਾ ਦਿਵਸ, ਵਿਸਾਖੀ ਪੁਰਬ ਮਨਾਉਣ ਲਈ ਬੀਤੇ ਦਿਨੀਂ ਬੰਗਲਾਦੇਸ਼ ਵਿਖੇ ਗਏ 40 ਦੇ ਕਰੀਬ ਸਿੱਖ ਸ਼ਰਧਾਲੂਆਂ ਦੇ ਜਥੇ ਵਲੋਂ ਅੱਜ ਗੁਰਦੁਆਰਾ ਸਿੱਖ ਟੈਂਪਲ ਇਸਟੇਟ ਚਿਟਾਗੌਂਗ ਵਿਖੇ ਹੋਏ ਗੁਰਮਤਿ ਸਮਾਗਮ 'ਚ ਸ਼ਿਰਕਤ ਕੀਤੀ ਗਈ | ਜਥੇ ਦੇ ਮੁਖੀ ਅਤੇ ਕਾਰ ਸੇਵਾ ਸੰਪਰਦਾਇ ਸਰਹਾਲੀ ਦੇ ਸਕੱਤਰ ਹਰਭਜਨ ਸਿੰਘ ਸੰਧੂ ਨੇ ਬੰਗਲਾਦੇਸ਼ ਤੋਂ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਗੁ: ਸਿੱਖ ਟੈਂਪਲ ਇਸਟੇਟ ਚਿਟਾਗੌਂਗ ਵਿਖੇ ਸਵੇਰੇ ਸਹਿਜ ਪਾਠ ਦੇ ਭੋਗ ਪਾਏ ਜਾਣ ਉਪਰੰਤ ਡਾ: ਐੱਮ. ਕੇ. ਰਾਏ ਤੇ ਭਾਈ ਬੀਰ ਸਿੰਘ ਵਲੋਂ ਸ਼ਬਦ ਕੀਰਤਨ ਗਾਇਣ ਕੀਤਾ ਗਿਆ | ਇਸ ਮੌਕੇ ਭਾਰਤ ਦੇ ਬੰਗਲਾਦੇਸ਼ ਵਿਚ ਡਿਪਟੀ ਹਾਈ ਕਮਿਸ਼ਨਰ ਡਾ: ਰਾਜੀਵ ਰੰਜਨ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀ ਵਧਾਈ ਦਿੱਤੀ | ਇਸ ਮੌਕੇ ਅਜੈਬ ਸਿੰਘ ਬੋਪਾਰਾਏ ਪ੍ਰਧਾਨ ਬੰਗਲਾਦੇਸ਼ ਮੈਨੇਜਮੈਂਟ ਬੋਰਡ ਕੋਲਕਾਤਾ, ਡਾ: ਐੱਮ. ਕੇ. ਰਾਏ, ਸ੍ਰੀ ਤਪਨ ਚੌਧਰੀ, ਸ੍ਰੀ ਸੁਮਿਤ ਲਾਲ, ਸੁਰਿੰਦਰ ਸਿੰਘ ਸੋਹਲ ਤੋਂ ਇਲਾਵਾ ਬੰਗਲਾਦੇਸ਼ ਵਿਚ ਵੱਸਦੀਆਂ ਹੋਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਦੇ ਵਪਾਰੀਆਂ ਨੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼ ਸੰਤ ਬਾਬਾ ਬਲਜੀਤ ਸਿੰਘ ਨਾਨਕਸਰ ਪਾਤੜਾਂ
Ad Position 24