10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੰਜਾਬੀਆਂ ਨਾਲ ਧੋਖਾ 'ਆਪ' ਦੇ ਰਾਜ ਸਭਾ ਮੈਂਬਰਾਂ ਦੀ ਦਲ ਬਦਲੀ-ਕੈਪਟਨ ਸੰਧੂ

Ad Position 21
No active advertisement
ਅਜੀਤ ਡੈਸਕ 26-04-2026
ਮੁੱਲਾਂਪੁਰ-ਦਾਖਾ, 25 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਨਾਲ ਵਧੀਆਂ ਨਾਰਾਜ਼ਗੀਆਂ ਬਾਅਦ ਬਾਗੀ ਹੋਏ ਰਾਜ ਸਭਾ ਮੈਂਬਰਾਂ 'ਤੇ ਤੰਜ ਕੱਸਦਿਆਂ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਵੇਖਿਆ ਇਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਧੋਖਾ ਕੀਤਾ | ਕੈਪਟਨ ਸੰਧੂ ਨੇ ਕਿਹਾ ਕਿ ਪਹਿਲਾਂ 'ਆਪ' ਨੇ ਸਰਮਾਏਦਾਰਾਂ ਨੂੰ ਰਾਜ ਸਭਾ 'ਚ ਭੇਜ ਕੇ 'ਆਪ' ਨੇ ਮਿਹਨਤੀ ਪੰਜਾਬੀ ਵਲੰਟੀਅਰਾਂ ਨਾਲ ਧੋਖਾ ਕੀਤਾ, ਫਿਰ ਇਹ ਰਾਜ ਸਭਾ ਮੈਂਬਰ ਦਲਬਦਲੀ ਕਰਕੇ ਪੰਜਾਬੀਆਂ ਨੂੰ ਧੋਖਾ ਦੇ ਗਏ, ਹੁਣ ਪੰਜਾਬ ਦਾ ਵੋਟਰ ਆਗਾਮੀ ਚੋਣਾਂ 'ਚ ਧੋਖੇ ਵਿਚ ਨਹੀਂ ਰਹੇਗਾ, ਕਿਉਂਕਿ ਇਸ ਪਾਰਟੀ ਦੇ ਵੱਡੇ ਆਗੂਆਂ ਨੇ ਪੰਜਾਬ ਦੇ ਹਿਤਾਂ ਦੀ ਥਾਂ 'ਆਪ' ਦੀ ਕੁਰਸੀ ਰਾਹੀਂ ਪੰਜਾਬ ਨੂੰ ਲੁੱਟਣ ਦਾ ਰਾਹ ਅਪਣਾਇਆ | ਕੈਪਟਨ ਸੰਧੂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣ 'ਚ ਕਰਾਰੀ ਹਾਰ ਵਾਂਗ ਪੰਜਾਬ ਦੀਆਂ ਆਗਾਮੀ ਚੋਣਾਂ ਸਮੇਂ ਵੀ ਪੰਜਾਬੀ ਵੋਟਰ 'ਆਪ' ਉਮੀਦਵਾਰਾਂ ਨੂੰ ਵੋਟ ਨਹੀਂ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਕੇਂਦਰੀ ਰਾਜ ਮੰਤਰੀ ਐਸ.ਪੀ. ਸਿੰਘ ਬਘੇਲ <br/> ਅਗਲੀ ਖ਼ਬਰ ਬੜੂ ਸਾਹਿਬ ਵਿਖੇ ਬਾਬਾ ਇਕਬਾਲ ਸਿੰਘ ਦੇ 100 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 28 ਤੋਂ <br/>
Ad Position 24