18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸਬ-ਇੰਸਪੈਕਟਰ 2 ਕਿਲੋ ਤੋਂ ਵੱਧ ਹੈਰੋਇਨ ਸਮੇਤ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 28-04-2026
ਅਜਨਾਲਾ, 27 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਭਿੰਡੀ ਸੈਦਾਂ ਥਾਣੇ ਦੇ ਐੱਸ.ਐੱਚ.ਓ. ਕੋਲੋਂ 2 ਕਿੱਲੋ ਤੋਂ ਵਧੇਰੇ ਹੈਰੋਇਨ ਦੀ ਬਰਾਮਦਗੀ ਨੇ ਪੰਜਾਬ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਥਾਣਾ ਭਿੰਡੀ ਸੈਦਾਂ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਸ਼ਿਸ਼ਪਾਲ ਸਿੰਘ ਨੂੰ ਪਿੰਡ ਭੱਗੂਪੁਰ ਬੇਟ ਨੇੜੇ ਡਰੋਨ ਮਿਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਵਲੋਂ ਸੜੀ ਹੋਈ ਹਾਲਤ ਵਿਚ ਇਕ ਡਰੋਨ ਤੇ ਹੈਰੋਇਨ ਬਰਾਮਦ ਕੀਤੀ, ਭਾਵੇਂ ਕਿ ਪੁਲਿਸ ਵਲੋਂ ਡਰੋਨ ਬਰਾਮਦਗੀ ਸੰਬੰਧੀ ਲੋੜੀਂਦੀ ਕਾਰਵਾਈ ਕਰ ਦਿੱਤੀ ਗਈ ਸੀ ਪਰ ਹੈਰੋਇਨ ਬਰਾਮਦਗੀ ਸੰਬੰਧੀ ਥਾਣੇ ਵਿਚ ਕੋਈ ਕਾਨੂੰਨੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਤੇ ਸਬ-ਇੰਸ: ਸ਼ਿਸ਼ਪਾਲ ਸਿੰਘ ਨੇ ਹੈਰੋਇਨ ਨੂੰ ਆਪਣੇ ਕੋਲ ਰੱਖ ਲਿਆ, ਜਿਸ ਸੰਬੰਧੀ ਪਤਾ ਲੱਗਣ 'ਤੇ ਉੱਚ ਅਧਿਕਾਰੀਆਂ ਨੇ ਜਾਂਚ ਕਰਦਿਆਂ ਡਿਊਟੀ ਮੈਜਿਸਟ੍ਰੇਟ ਰਾਜਪਿ੍ਤਪਾਲ ਸਿੰਘ ਝਾਵਰ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿਚ ਸਬ-ਇੰਸ: ਸ਼ਿਸ਼ਪਾਲ ਸਿੰਘ ਨੂੰ 2 ਕਿੱਲੋ 175 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ, ਮਾਮਲਾ ਦਰਜ ਕਰਦੇ ਅਦਾਲਤ ਤੋਂ ਇਕ ਦਿਨ ਦਾ ਰਿਮਾਂਡ ਲਿਆ | ਇਸ ਮਾਮਲੇ ਵਿਚ ਪੁਲਿਸ ਵਲੋਂ ਇੱਕ ਹੋਰ ਪੁਲਿਸ ਕਰਮਚਾਰੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜੋ ਇਸ ਸਮੇਂ ਫ਼ਰਾਰ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਅੱਜ ਹੋਵੇਗੀ ਬੱਦਲਵਾਈ ਤੇ ਚੱਲਣਗੀਆਂ ਤੇਜ਼ ਹਵਾਵਾਂ ਅਗਲੀ ਖ਼ਬਰ ਜਨਗਣਨਾ-2027 ਸੰਬੰਧੀ ਮਾਸਟਰ ਟਰੇਨਰਾਂ ਦੀ ਟਰੇਨਿੰਗ ਕਰਵਾਈ
Ad Position 24