08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬੋਰਡ ਵਲੋਂ 10ਵੀਂ ਤੇ 12ਵੀਂ ਮਾਰਚ 2021 ਪ੍ਰੀਖਿਆਵਾਂ ਦੇ ਰੋਕੇ ਨਤੀਜੇ ਜਾਰੀ ਕਰਵਾਉਣ ਲਈ 20 ਤੱਕ ਦਾ ਅੰਤਿਮ ਮੌਕਾ

Ad Position 21
No active advertisement
ਅਜੀਤ ਡੈਸਕ 29-04-2026
ਐੱਸ. ਏ. ਐੱਸ. ਨਗਰ, 28 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵਲੋਂ 10ਵੀਂ ਤੇ 12ਵੀਂ ਦੀਆਂ ਮਾਰਚ 2020-21 ਵਿਚ ਕਰਵਾਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਵਿਚ ਰੈਗੂਲਰ ਤੌਰ 'ਤੇ ਅਪੀਅਰ ਹੋਏ ਕਾਫ਼ੀ ਪ੍ਰੀਖਿਆਰਥੀਆਂ ਦੀ ਯੋਗਤਾ ਸੰਬੰਧੀ ਦਸਤਾਵੇਜ਼ਾਂ ਵਿਚ ਖ਼ਾਮੀਆਂ ਪਾਈਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਪ੍ਰੀਖਿਆਰਥੀਆਂ ਦੇ ਨਤੀਜੇ ਰੋਕ ਲਏ ਗਏ ਸਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪ੍ਰੀਖਿਆਰਥੀਆਂ ਵਲੋਂ ਲੋੜੀਂਦੇ ਸਹੀ ਦਸਤਾਵੇਜ਼ ਤੇ ਨਿਰਧਾਰਿਤ ਫ਼ੀਸ ਜਮਾਂ ਕਰਵਾਈ ਗਈ ਸੀ, ਉਨ੍ਹਾਂ ਪ੍ਰੀਖਿਆਰਥੀਆਂ ਦੇ ਦਸਤਾਵੇਜ਼ ਸਹੀ ਪਾਏ ਜਾਣ ਉਪਰੰਤ ਨਤੀਜੇ ਐਲਾਨ ਦਿੱਤੇ ਗਏ ਸਨ, ਪ੍ਰੰਤੂ 5 ਸਾਲ ਬੀਤਣ ਉਪਰੰਤ ਵੀ ਕੁੱਝ ਪ੍ਰੀਖਿਆਰਥੀਆਂ/ਸਕੂਲਾਂ ਵਲੋਂ ਨਿਰਧਾਰਿਤ ਸ਼ਰਤਾਂ ਤਹਿਤ ਸਮਾਂ-ਬੱਧ ਲੋੜੀਂਦੇ ਦਸਤਾਵੇਜ਼ ਸਮੇਤ ਨਿਰਧਾਰਿਤ ਫ਼ੀਸ ਬੋਰਡ ਦਫ਼ਤਰ ਵਿਚ ਜਮਾਂ ਨਹੀ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰੀਖਿਆਰਥੀਆਂ/ਸਕੂਲਾਂ ਨੂੰ 20 ਮਈ ਤੱਕ ਦਾ ਅੰਤਿਮ ਸੁਨਹਿਰੀ ਮੌਕਾ ਦਿੰਦੇ ਹੋਏ ਉਕਤ ਅਨੁਸਾਰ ਆਪਣਾ ਬਣਦਾ ਨਤੀਜਾ ਐਲਾਨ ਕਰਵਾਉਣ ਲਈ ਓਪਨ ਸਕੂਲ ਪ੍ਰਣਾਲੀ ਦੇ ਪ੍ਰੋਸਪੈਕਟਸ ਵਿਚ ਦਰਜ਼ ਹਦਾਇਤਾਂ/ਸ਼ਰਤਾਂ ਅਨੁਸਾਰ ਲੋੜੀਂਦੇ ਦਸਤਾਵੇਜ਼ ਅਤੇ ਨਿਰਧਾਰਿਤ ਫ਼ੀਸ 5000 ਰੁ. ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਉਪਰੰਤ ਨਤੀਜੇ ਐਲਾਨਣ ਲਈ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ 3 ਨੂੰ ਪੰਥਕ ਜਥੇਬੰਦੀਆਂ ਦੀ ਸੱਦੀ ਇਕੱਤਰਤਾ ਅਗਲੀ ਖ਼ਬਰ ਸਕੂਲਾਂ ਦੇ ਨੇੜੇ ਐਨਰਜੀ ਡਿ੍ੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ
Ad Position 24