ਮਾਛੀਵਾੜਾ ਸਾਹਿਬ, 1 ਮਈ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਸਥਾਨਕ ਰਤੀਪੁਰ ਰੋਡ ਸਥਿਤ ਇਕ ਕਾਲੋਨੀ 'ਚ ਸ਼ੁੱਕਰਵਾਰ ਸ਼ਾਮ ਨÏਜਵਾਨਾਂ ਦੇ ਦੋ ਗਰੁੱਪਾਂ ਵਿਚਕਾਰ ਹੋਈ ਖੂਨੀ ਝੜਪ ਦÏਰਾਨ ਇਕ ਨÏਜਵਾਨ ਦੀ ਮÏਤ ਹੋ ਗਈ, ਜਦਕਿ ਇਕ ਹੋਰ ਗੰਭੀਰ ਜਖ਼ਮੀ ਹੋ ਗਿਆ¢ਮਿ੍ਤਕ ਦੀ ਪਛਾਣ ਗਗਨਦੀਪ ਸਿੰਘ ਉਰਫ਼ ਬਿੱਲਾ (30), ਵਾਸੀ ਪਿੰਡ ਹੇਡੋਂ ਬੇਟ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਮਨੀ ਵਾਸੀ ਲੱਖੋਵਾਲ ਦੱਸਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਰੰਜਿਸ਼ ਚੱਲ ਰਹੀ ਸੀ ਤੇ ਫੋਨ ਰਾਹੀਂ ਇਕੱਠੇ ਹੋਣ ਤੋਂ ਬਾਅਦ ਦੋਵੇਂ ਪੱਖ ਪਹਿਲਾਂ ਲੱਖੋਵਾਲ ਦਾਣਾ ਮੰਡੀ ਅਤੇ ਫਿਰ ਰਤੀਪੁਰ ਰੋਡ ਸਥਿਤ ਕਾਲੋਨੀ ਵਿਚ ਪਹੁੰਚੇ, ਜਿੱਥੇ ਟਕਰਾਅ ਹੋ ਗਿਆ | ਸੂਤਰਾਂ ਮੁਤਾਬਕ ਕਰੀਬ 30 ਤੋਂ ਵੱਧ ਨÏਜਵਾਨਾਂ ਦੇ ਇੱਕ ਗਰੁੱਪ ਨੇ ਦੂਜੇ ਗਰੁੱਪ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਖ਼ਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਤੇ ਮਨੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ | ਮਿ੍ਤਕ ਦੇ ਪਿਤਾ ਸੁਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦਾ ਪੁੱਤਰ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਾ ਸੀ | ਇਸ ਕਾਰਨ ਉਨ੍ਹਾਂ ਨਾਲ ਰੰਜਿਸ਼ ਬਣ ਗਈ ਸੀ ਅਤੇ ਇਸੇ ਦੇ ਚਲਦੇ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ¢ ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |