10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਾਣੀ ਦੀ ਟੈਂਕੀ 'ਤੇ ਫਸੇ ਦੋ ਬੱਚਿਆਂ ਨੂੰ ਹਵਾਈ ਫ਼ੌਜ ਨੇ ਸੁਰੱਖਿਅਤ ਉਤਾਰਿਆ <br/>

Ad Position 21
No active advertisement
ਅਜੀਤ ਡੈਸਕ 04-05-2026

ਸਿਧਾਰਥਨਗਰ (ਉੱਤਰ ਪ੍ਰਦੇਸ਼), 3 ਮਈ (ਪੀ. ਟੀ. ਆਈ.)-ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਲਈ ਖੰਡਰ ਹੋ ਚੁੱਕੀ ਪਾਣੀ ਦੀ ਟੈਂਕੀ 'ਤੇ ਚੜ੍ਹ ਰਹੇ 5 ਬੱਚਿਆਂ 'ਚੋਂ 3 ਬੱਚੇ ਪੌੜੀਆਂ ਟੁੱਟਣ ਕਾਰਨ ਹੇਠਾਂ ਡਿੱਗ ਗਏ, ਜਿਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ, ਜਦੋਂਕਿ 2 ਬੱਚੇ ਟੈਂਕੀ ਉਪਰ ਹੀ ਫਸ ਗਏ | ਹੇਠਾਂ ਡਿੱਗਣ ਵਾਲੇ ਦੋ ਹੋਰ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ¢ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ ਭਾਰਤੀ ਹਵਾਈ ਫ਼ੌਜ ਨੇ ਹੈਲੀਕਾਪਟਰ ਦੀ ਮਦਦ ਨਾਲ ਟੈਂਕੀ ਦੇ ਉਪਰ ਫਸੇ ਦੋ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ¢ ਜਾਣਕਾਰੀ ਅਨੁਸਾਰ ਬੱਚੇ ਜਦੋਂ ਟੈਂਕੀ ਤੋਂ ਉਤਰ ਰਹੇ ਸਨ ਤਾਂ ਪੌੜੀਆਂ ਅਚਾਨਕ ਟੁੱਟ ਗਈਆਂ, ਜਿਸ ਕਾਰਨ ਉਨ੍ਹਾਂ 'ਚੋਂ ਤਿੰਨ ਬੱਚੇ ਗੋਲੂ (12), ਸੰਨੀ (14) ਅਤੇ ਸਿਧਾਰਥ (10) ਡਿੱਗ ਪਏ¢ਉਨ੍ਹਾਂ ਨੂੰ ਤੁਰੰਤ ਮੈਡੀਕਲ ਕਾਲਜ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਸਿਧਾਰਥ ਨੂੰ ਮਿ੍ਤਕ ਐਲਾਨ ਦਿੱਤਾ, ਜਦੋਂਕਿ ਬਾਕੀ ਦੋ ਨੂੰ ਗੰਭੀਰ ਹਾਲਤ 'ਚ ਗੋਰਖਪੁਰ ਰੈਫਰ ਕਰ ਦਿੱਤਾ ਗਿਆ¢ਜ਼ਿਲ੍ਹਾ ਮੈਜਿਸਟ੍ਰੇਟ ਦੇ ਅਨੁਸਾਰ ਟੈਂਕੀ ਦੇ ਉਪਰ ਫਸੇ ਬਾਕੀ ਦੋ ਬੱਚਿਆਂ ਪਵਨ (14) ਅਤੇ ਸ਼ਬਾਨ (12) ਨੂੰ ਵੀ ਸੁਰੱਖਿਅਤ ਬਚਾ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਬੱਚਿਆਂ 'ਚ ਸ਼ੂਗਰ ਦੀ ਜਾਂਚ ਤੇ ਇਲਾਜ ਲਈ ਰਾਸ਼ਟਰੀ ਢਾਂਚਾ ਲਾਂਚ <br/> ਅਗਲੀ ਖ਼ਬਰ ਮੱਧ ਪ੍ਰਦੇਸ਼ ਕਰੂਜ਼ ਹਾਦਸੇ 'ਚ ਮਿ੍ਤਕਾਂ ਦੀ ਗਿਣਤੀ 13 ਹੋਈ
Ad Position 24