ਅਟਾਰੀ ਸਰਹੱਦ, 5 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਦੇਸ਼ਾਂ ਦੀ ਵੰਡ ਤੋਂ ਬਾਅਦ ਹੋਵੇ ਸਮਝੌਤਿਆਂ ਮੁਤਾਬਕ ਭਾਰਤ ਨੇ ਚਾਰ ਪਾਕਿਸਤਾਨੀ ਕੈਦੀਆਂ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਰਿਹਾਅ ਕਰ ਦਿੱਤਾ ਗਿਆ ਹੈ, ਭਾਰਤ ਵਲੋਂ ਰਿਹਾਅ ਕੀਤੀ ਗਈ ਚਾਰੇ ਪਾਕਿਸਤਾਨੀ ਕੈਦੀਆਂ ਵਲੋਂ ਆਪਣੇ ਦੇਸ਼ ਦੀ ਧਰਤੀ 'ਤੇ ਪੈਰ ਰੱਖਦਿਆਂ ਮੱਥਾ ਟੇਕ ਕੇ ਦੇਸ਼ ਦੀ ਧਰਤੀ ਨੂੰ ਪ੍ਰਣਾਮ ਕੀਤਾ | ਭਾਰਤ ਵਲੋਂ ਰਿਹਾਅ ਕੀਤੇ ਚਾਰੇ ਪਾਕਿਸਤਾਨੀ ਕੈਦੀ ਮੁਹੰਮਦ ਹਮਜਾ, ਹੁਸੈਨ, ਮੁਹੰਮਦ ਆਰਿਫ ਤੇ ਅਮਰ ਰਜਾ ਜੋਂ ਕਿ ਚਾਰੇ ਅੰਮਿ੍ਤਸਰ ਸੈਂਟਰ ਜੇਲ੍ਹ ਤੋਂ ਰਿਹਾਅ ਹੋ ਕੇ ਅਟਾਰੀ ਸਰਹੱਦ 'ਤੇ ਪੁੱਜੇ ਸਨ ਜੋ ਕਿ ਪਿਛਲੇ ਦਿਨਾਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਕੱਟਣ ਉਪਰੰਤ ਵਤਨ ਜਾਣ ਲਈ ਅੰਮਿ੍ਤਸਰ ਸੈਂਟਰਲ ਜੇਲ੍ਹ ਵਿਖੇ ਲਿਆਂਦੇ ਗਏ ਸਨ, ਜਿਨ੍ਹਾਂ ਦੇ ਖ਼ਿਲਾਫ਼ ਭਾਰਤ ਸਰਕਾਰ ਵਲੋਂ ਪਾਸਪੋਰਟ ਐਕਟ ਤਹਿਤ ਤੇ ਗਲਤ ਤਰੀਕੇ ਨਾਲ ਭਾਰਤ ਅੰਦਰ ਦਾਖਲ ਹੋਣ 'ਤੇ ਪਰਚੇ ਦਰਜ ਕੀਤੇ ਗਏ ਸਨ |
ਭਾਰਤ ਵਲੋਂ ਅਟਾਰੀ ਸਰਹੱਦ ਰਸਤੇ ਚਾਰ ਪਾਕਿਸਤਾਨੀ ਕੈਦੀ ਰਿਹਾਅ
ਅਜੀਤ ਡੈਸਕ
06-05-2026