22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਲੁਧਿਆਣਾ ਚਿੜੀਆਘਰ ਨੂੰ ਮਿਲਿਆ ਨਵਾਂ ਟਾਈਗਰ ਦਾ ਜੋੜਾ, ਰੌਣਕ 'ਚ ਵਾਧਾ <br/>

Ad Position 21
No active advertisement
ਅਜੀਤ ਡੈਸਕ 08-05-2026

ਲੁਧਿਆਣਾ, 7 ਮਈ (ਜਸਵਿੰਦਰ ਸਿੰਘ)-ਲੁਧਿਆਣਾ ਚਿੜੀਆਘਰ ਨੇ ਬਾਲਾ ਸਾਹਿਬ ਠਾਕਰੇ ਗੋਰੇਵਾੜਾ ਇੰਟਰਨੈਸ਼ਨਲ ਜ਼ੂਲੋਜੀਕਲ ਪਾਰਕ, ਨਾਗਪੁਰ, ਮਹਾਰਾਸ਼ਟਰ ਤੋਂ ਰਾਇਲ ਬੰਗਾਲ ਟਾਈਗਰ (ਇਕ ਨਰ ਅਤੇ ਇਕ ਮਾਦਾ ਟਾਈਗਰ) ਦੀ ਇਕ ਜੋੜੀ ਸਫਲਤਾਪੂਰਵਕ ਪ੍ਰਾਪਤ ਕੀਤੀ ਹੈ¢ ਇਹ ਸਾਰੀ ਪ੍ਰਕਿਰਿਆ ਬਸੰਤਾ ਰਾਜ ਕੁਮਾਰ ਆਈ.ਐਫ.ਐਸ., ਮੁੱਖ ਜੰਗਲੀ ਜੀਵ ਵਾਰਡਨ ਪੰਜਾਬ, ਵਿਸ਼ਾਲ ਚÏਹਾਨ ਆਈ.ਐਫ.ਐਸ., ਵਣ ਪਾਲ (ਜੰਗਲੀ ਜੀਵ) ਪਾਰਕਸ ਅਤੇ ਪ੍ਰੋਟੈਕਟਿਡ ਏਰੀਆ ਸਰਕਲ ਪੰਜਾਬ, ਐਸ.ਏ.ਐਸ. ਨਗਰ ਅਤੇ ਵਿਕਰਮ ਸਿੰਘ ਕੁੰਦਰਾ ਆਈ.ਐਫ.ਐਸ., ਵਣ ਮੰਡਲ ਅਫ਼ਸਰ (ਜੰਗਲੀ ਜੀਵ) ਫਿਲੌਰ ਦੀ ਅਗਵਾਈ ਹੇਠ ਪੂਰੀ ਹੋਈ | ਅਧਿਕਾਰੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਰ ਸ਼ੇਰ ਦਾ ਨਾਮ 'ਬਾਦਲ' ਅਤੇ ਮਾਦਾ ਦਾ ਨਾਮ 'ਬਿਜਲੀ' ਰੱਖਿਆ ਗਿਆ ਹੈ¢ 22 ਮਈ ਤੋਂ ਬਾਅਦ ਇਹ ਜੋੜੀ ਲੋਕਾਂ ਦੇ ਦੇਖਣ ਵਾਸਤੇ ਉਪਲਬਧ ਹੋਵੇਗੀ ¢ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਚਿੜੀਆ ਘਰ ਦੇ ਵਿਚ ਦੋ ਤੇਂਦੂਏ, ਦੋ ਗਿੱਦੜ ਹਨ, 13 ਸਾਂਬਰ, ਪੰਜ ਕਾਲੇ ਹਿਰਨ, ਮੋਰ, ਬਤਖਾਂ, ਫੀਜੈਂਟ, ਡਵ, ਚਕੋਰ, ਜੰਗਲੀ ਮੁਰਗੇ, ਸੇਹ ਆਦਿ ਦੇਖਣ ਯੋਗ ਹਨ |

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਨੇ ਮੁੱਖ ਮੰਤਰੀ ਨੂੰ ਕੀਤੇ ਸਵਾਲ ਅਗਲੀ ਖ਼ਬਰ ਅਮਰੀਕਾ 'ਚ ਕਿਸ਼ਤੀ ਹਾਦਸੇ 'ਚ ਪਿੰਡ ਬੱਸੀਆਂ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ
Ad Position 24