22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਨੇ ਮੁੱਖ ਮੰਤਰੀ ਨੂੰ ਕੀਤੇ ਸਵਾਲ

Ad Position 21
No active advertisement
ਅਜੀਤ ਡੈਸਕ 08-05-2026

ਐੱਨ.ਐੱਸ.ਏ. ਟੁੱਟਣ ਮਗਰੋਂ ਵੀ ਪੰਜਾਬ ਕਿਉਂ ਨਹੀਂ ਲਿਆਉਂਦੇ
ਰਈਆ, 7 ਮਈ (ਸ਼ਰਨਬੀਰ ਸਿੰਘ ਕੰਗ)-ਅੱਜ ਫੇਰੂਮਾਨ ਚੌਂਕ ਰਈਆ ਜ਼ਿਲ੍ਹਾ ਅੰਮਿ੍ਤਸਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ 'ਸ਼ੁਕਰਾਨਾ ਯਾਤਰਾ' ਉਸ ਵੇਲੇ ਲੋਕਾਂ ਦੇ ਗੁੱਸੇ ਅਤੇ ਸਵਾਲਾਂ ਦੇ ਘੇਰੇ ਵਿਚ ਆ ਗਈ, ਜਦੋਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਭਗਵੰਤ ਮਾਨ ਦਾ ਹੱਥ ਫੜਕੇ ਪੰਜਾਬ ਦੀਆਂ ਮਾਵਾਂ ਦੇ ਦਰਦ ਭਰੇ ਸਵਾਲ ਉਨ੍ਹਾਂ ਸਾਹਮਣੇ ਰੱਖ ਦਿੱਤੇ | ਮਾਤਾ ਬਲਵਿੰਦਰ ਕੌਰ ਨੇ ਭਾਵੁਕ ਪਰ ਡਟਵੇਂ ਲਹਿਜ਼ੇ ਵਿਚ ਪੁੱਛਿਆ ਕਿ ਐੱਨ.ਐੱਸ.ਏ. ਟੁੱਟ ਜਾਣ ਤੋਂ ਬਾਅਦ ਵੀ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਰਿਹਾ | ਪੰਜਾਬ ਦੇ ਚੁਣੇ ਹੋਏ ਐੱਮ. ਪੀ. ਨੂੰ ਆਪਣੇ ਹੀ ਸੂਬੇ ਤੋਂ ਦੂਰ ਕਿਉਂ ਰੱਖਿਆ ਗਿਆ ਹੈ | ਜਿਵੇਂ ਹੀ ਮੁੱਖ ਮੰਤਰੀ ਨੂੰ ਇਹ ਅਹਿਸਾਸ ਹੋਇਆ ਕਿ ਸਵਾਲ ਪੁੱਛਣ ਵਾਲੀ ਕੋਈ ਆਮ ਔਰਤ ਨਹੀਂ, ਸਗੋਂ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਹੈ | ਉਹ ਤੁਰੰਤ ਪਿੱਛੇ ਨੂੰ ਹੋ ਗਏ | ਇਸ ਮੌਕੇ ਮਾਤਾ ਬਲਵਿੰਦਰ ਕੌਰ ਤੇ ਮੌਜੂਦ ਲੋਕਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਕੰਚਨ ਕੁਮਾਰੀ ਹੱਤਿਆਕਾਂਡ ਮਾਮਲੇ 'ਚ ਪੰਜਵੇਂ ਦੋਸ਼ੀ ਦੀ ਹੋਈ ਪਹਿਚਾਣ ਅਗਲੀ ਖ਼ਬਰ ਲੁਧਿਆਣਾ ਚਿੜੀਆਘਰ ਨੂੰ ਮਿਲਿਆ ਨਵਾਂ ਟਾਈਗਰ ਦਾ ਜੋੜਾ, ਰੌਣਕ 'ਚ ਵਾਧਾ <br/>
Ad Position 24