22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਜ਼ਮੀਨ ਦੀ ਤਪਦੀ ਹਿੱਕ ਨੂੰ ਠਾਰਨ ਲਈ ਖੇਤਾਂ ਅੰਦਰ ਅੰਨ੍ਹੇਵਾਹ ਛੱਡੇ ਜਾ ਰਹੇ 'ਪਾਣੀ ਦੀ ਬਰਬਾਦੀ ਦਾ ਮੰਜ਼ਰ ਖ਼ਤਰਨਾਕ'

Ad Position 21
No active advertisement
ਅਜੀਤ ਡੈਸਕ 08-05-2026

ਝੋਨੇ ਦੀ ਲਵਾਈ 'ਚ ਇੱਕ ਮਹੀਨੇ ਦਾ ਸਮਾਂ ਹੋਣ ਦੇ ਬਾਵਜੂਦ ਕੀਤੀ ਜਾ ਰਹੀ ਹੈ ਪਾਣੀ ਦੀ ਬਰਬਾਦੀ
ਮਨਜਿੰਦਰ ਸਿੰਘ ਸਰੌਦ

ਮਾਲੇਰਕੋਟਲਾ, 7 ਮਈ -ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਨੂੰ ਬਚਾਉਣ ਲਈ ਸਰਕਾਰਾਂ ਤੇ ਸੰਬੰਧਿਤ ਵਿਭਾਗਾਂ ਵਲੋਂ ਕੀਤੀ ਜਾ ਰਹੀ 'ਚਾਰਾਜੋਈ' ਦਾ ਕਿਧਰੇ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ | ਕਣਕ ਦੀ ਵਢਾਈ ਤੇ ਜ਼ਮੀਨ ਦੀ ਵਹਾਈ ਕਰਨ ਤੋਂ ਬਾਅਦ ਜ਼ਮੀਨ ਨੂੰ ਠੰਢੀ ਤੇ ਪੱਧਰ ਕਰਨ ਦੇ ਨਾਂਅ ਹੇਠ ਪੰਜਾਬ ਦੇ ਖੇਤਾਂ ਅੰਦਰ ਅੰਨ੍ਹੇਵਾਹ ਛੱਡੇ ਜਾ ਰਹੇ ਪਾਣੀ ਦੀ ਬਰਬਾਦੀ ਦਾ ਮੰਜ਼ਰ ਵੇਖ ਕੇ ਸੀਨੇ ਅੰਦਰ ਇੱਕ ਚੀਸ ਜ਼ਰੂਰ ਉੱਠਦੀ ਹੈ | ਸੂਬੇ ਦੇ ਬਹੁਤ ਸਾਰੇ ਬਲਾਕ ਖ਼ਤਰਨਾਕ ਜ਼ੋਨ ਵਿਚ ਤੇ ਮੌਜੂਦਾ ਸਮੇਂ ਧਰਤੀ ਹੇਠਲਾ ਪਾਣੀ ਕਰੀਬ 170 ਫੁੱਟ ਨੂੰ ਪਹੁੰਚ ਚੁੱਕਿਆ ਹੈ | ਭਾਵੇਂ ਸੂਬਾ ਸਰਕਾਰ ਵਲੋਂ ਝੋਨੇ ਦੀ ਲਵਾਈ ਦੀਆਂ ਤਰੀਕਾਂ ਵਿਚ ਵੱਡਾ ਫੇਰਬਦਲ ਕਰਦਿਆਂ ਪਾਣੀ ਨੂੰ ਬਚਾਉਣ ਦੇ ਲਈ ਵਿੱਢੀ ਮੁਹਿੰਮ ਦੇ ਤਹਿਤ ਪੰਜਾਬ ਦੇ ਵੱਖੋ-ਵੱਖ ਖੇਤਰਾਂ ਦੇ ਅੰਦਰ ਝੋਨੇ ਦੀ ਲਵਾਈ 1 ਜੂਨ ਤੋਂ ਲੈ ਕੇ 9 ਜੂਨ ਤੱਕ ਕਰਨ ਦਾ ਐਲਾਨ ਕੀਤਾ ਹੈ ਪਰ ਜ਼ਮੀਨ ਨੂੰ ਪੱਧਰ ਤੇ ਠੰਢੀ ਕਰਨ ਦੇ ਨਾਂਅ ਹੇਠ ਕੀਤੀ ਜਾ ਰਹੀ ਪਾਣੀ ਦੀ ਬਰਬਾਦੀ ਰੁਕਣ ਦਾ ਨਾਮ ਨਹੀਂ ਲੈ ਰਹੀ | ਧਰਤੀ ਦੀ ਹਿੱਕ ਨੂੰ ਠਾਰਨ ਵਾਲੇ ਸੱਜਣ ਹਰ ਵਰ੍ਹੇ ਇਨ੍ਹਾਂ ਦਿਨਾਂ ਵਿਚ ਆ ਕੇ ਕਣਕ ਦੀ ਵਢਾਈ ਤੋਂ ਬਾਅਦ ਜ਼ਮੀਨ ਦੀ ਵਾਹੀ ਕਰਕੇ ਲੇਜ਼ਰ ਕਰਾਹ ਲਗਵਾਉਣ ਤੋਂ ਬਾਅਦ ਆਪਣੇ ਖੇਤਾਂ ਨੂੰ ਪਾਣੀ ਨਾਲ ਭਰ ਦਿੰਦੇ ਹਨ | ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਅੰਦਰ ਕੈਂਪ ਲਗਾ ਕੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕੀਤੇ ਯਤਨਾਂ ਦੀ ਗੂੰਜ ਕਿਤੇ-ਕਿਤੇ ਜ਼ਰੂਰ ਸੁਣਾਈ ਦਿੰਦੀ ਹੈ ਪਰ ਪਾਣੀ ਦੀ 'ਬਰਬਾਦੀ ਦਾ ਮੰਜ਼ਰ ਖ਼ਤਰਨਾਕ ਦਿਸ਼ਾ' ਵਿਚ ਜ਼ਰੂਰ ਪ੍ਰਵੇਸ਼ ਕਰ ਚੁੱਕਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਰੋਸ ਮਾਰਚ' ਕੱਢਣ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਤਲਖ਼ ਹੁੰਦੀ ਜਾ ਰਹੀ ਗੰਡਾ ਸਿੰਘ ਵਾਲਾ-ਹੁਸੈਨੀਵਾਲਾ ਬਾਰਡਰ ਵਿਖੇ ਹੁੰਦੀ ਪਰੇਡ
Ad Position 24