22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਤਲਖ਼ ਹੁੰਦੀ ਜਾ ਰਹੀ ਗੰਡਾ ਸਿੰਘ ਵਾਲਾ-ਹੁਸੈਨੀਵਾਲਾ ਬਾਰਡਰ ਵਿਖੇ ਹੁੰਦੀ ਪਰੇਡ

Ad Position 21
No active advertisement
ਅਜੀਤ ਡੈਸਕ 08-05-2026

ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਦੌਰਾਨ ਵੱਧ ਰਿਹਾ ਨਫ਼ਰਤ ਦਾ ਇਜ਼ਹਾਰ
ਸੁਰਿੰਦਰ ਕੋਛੜ

ਅੰਮਿ੍ਤਸਰ, 7 ਮਈ-ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਗੰਡਾ ਸਿੰਘ ਵਾਲਾ ਬਾਰਡਰ ਅਤੇ ਭਾਰਤ ਦੀ ਹੁਸੈਨੀਵਾਲਾ ਸਰਹੱਦ 'ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਵੇਲੇ ਦੋਵੇਂ ਮੁਲਕਾਂ ਦੇ ਸੈਨਿਕਾਂ ਵਲੋਂ ਕੀਤੀ ਜਾਣ ਵਾਲੀ ਪਰੇਡ ਲਗਾਤਾਰ ਤਲਖ਼ ਹੁੰਦੀ ਜਾ ਰਹੀ ਹੈ | ਆਪ੍ਰੇਸ਼ਨ ਸੰਧੂਰ ਤੋਂ ਬਾਅਦ ਇਸ ਪਰੇਡ ਦੌਰਾਨ ਬੀ. ਐੱਸ. ਐੱਫ. (ਬਾਰਡਰ ਸਕਿਉਰਟੀ ਫੋਰਸ) ਅਤੇ ਪਾਕਿਸਤਾਨੀ ਰੇਂਜਰਜ਼ ਦੇ ਵਰਤਾਓ 'ਚ ਭਾਰੀ ਬਦਲਾਅ ਵੇਖਣ 'ਚ ਆਇਆ ਹੈ | ਉਨ੍ਹਾਂ ਵਲੋਂ ਪਰੇਡ ਦੌਰਾਨ ਕੀਤਾ ਜਾ ਰਿਹਾ ਨਫ਼ਰਤ ਦਾ ਇਜ਼ਹਾਰ ਦੋਵੇਂ ਪਾਸੇ ਬਣੇ ਤਣਾਅ ਵਾਲੇ ਮਾਹੌਲ 'ਚ ਹੋਰ ਵੀ ਵਾਧਾ ਕਰ ਰਿਹਾ ਹੈ | ਪਰੇਡ ਦੇ ਚੱਲਦਿਆਂ ਦੋਵੇਂ ਦੇਸ਼ਾਂ ਦੇ ਜਵਾਨ ਜਿੱਦੋ-ਜਿੱਦੀ ਜਿੰਨੀ ਜੋਸ਼ ਭਰੀ ਆਵਾਜ਼ ਨਾਲ ਬੋਲਦੇ ਹੋਏ ਪੈਰ ਚੁੱਕ-ਚੁੱਕ ਕੇ ਜ਼ਮੀਨ 'ਤੇ ਮਾਰ ਕੇ ਧਮਕ ਪੈਦਾ ਕਰਦੇ ਹਨ, ਦਰਸ਼ਕਾਂ ਦੀ ਭੀੜ ਉੱਨੇ ਹੀ ਜੋਸ਼ ਨਾਲ ਤਾੜੀਆਂ ਵਜਾਉਂਦਿਆਂ ਅਤੇ ਆਪਣੇ ਦੇਸ਼ ਦੇ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਜਵਾਨਾਂ ਦਾ ਹੌਸਲਾ ਵਧਾਉਂਦੀ ਹੈ | ਹੁਣ ਇਸ ਵਤੀਰੇ ਨੂੰ ਹੋਰ ਤਿੱਖਾ ਕਰਦਿਆਂ ਇਕ-ਦੂਜੇ ਨੂੰ ਕਮਜ਼ੋਰ ਦੱਸਣ, ਮੁੱਕੇ ਵਿਖਾਉਣ, ਪੈਰਾਂ ਹੇਠ ਮਸਲਨ, ਮਿੱਟੀ ਚਟਾਉਣ ਆਦਿ ਵਰਗੇ ਨਫ਼ਰਤ ਫੈਲਾਉਣ ਵਾਲੇ ਹਾਵ-ਭਾਵ ਪ੍ਰਗਟ ਕੀਤੇ ਜਾ ਰਹੇ ਹਨ | ਦੋਵੇਂ ਪਾਸੇ ਦੇ ਸਾਂਝ ਪ੍ਰੇਮੀਆਂ, ਸਮਾਜਿਕ ਚਿੰਤਕਾਂ, ਕਲਾਕਾਰਾਂ ਅਤੇ ਸਾਹਿਤਕਾਰਾਂ ਦਾ ਕਹਿਣਾ ਹੈ ਕਿ ਪਰੇਡ ਵੇਖਣ ਆਉਣ ਵਾਲੇ ਦਰਸ਼ਕਾਂ 'ਚ ਕੋਈ ਚੰਗਾ ਸੁਨੇਹਾ ਨਹੀਂ ਜਾ ਰਿਹਾ | ਉਨ੍ਹਾਂ ਕਿਹਾ ਕਿ ਸਰਹੱਦ 'ਤੇ ਪਰੇਡ ਦੇ ਦੌਰਾਨ ਅਜਿਹਾ ਪ੍ਰਦਰਸ਼ਨ ਕੀਤਾ ਜਾਣਾ ਬਣਦਾ ਹੈ ਜਿਸ ਨਾਲ ਪਰੇਡ 'ਚ ਸ਼ਾਮਿਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦਾ ਆਪਣੀ ਫ਼ੌਜ, ਆਪਣੇ ਦੇਸ਼ ਦੇ ਕੌਮੀ ਝੰਡੀਆਂ ਦੇ ਨਾਲ-ਨਾਲ ਗੁਆਂਢੀ ਮੁਲਕ ਅਤੇ ਉਸ ਦੇ ਨਾਗਰਿਕਾਂ ਪ੍ਰਤੀ ਵੀ ਪਿਆਰ ਵਧੇ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੀ ਤਪਦੀ ਹਿੱਕ ਨੂੰ ਠਾਰਨ ਲਈ ਖੇਤਾਂ ਅੰਦਰ ਅੰਨ੍ਹੇਵਾਹ ਛੱਡੇ ਜਾ ਰਹੇ 'ਪਾਣੀ ਦੀ ਬਰਬਾਦੀ ਦਾ ਮੰਜ਼ਰ ਖ਼ਤਰਨਾਕ... ਅਗਲੀ ਖ਼ਬਰ 'ਚਿੱਟੇ ਸੋਨੇ ਦਾ ਗੜ੍ਹ' ਮਾਲਵਾ ਪੱਟੀ 'ਚ ਨਰਮੇ ਦੀ ਬਿਜਾਈ ਦੀ ਰਫ਼ਤਾਰ ਸੁਸਤ
Ad Position 24