29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਰਤ ਦੇ 11 ਜਹਾਜ਼ਾਂ ਨੇ ਹੋਰਮੁਜ਼ ਕੀਤਾ ਪਾਰ

Ad Position 21
No active advertisement
ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਏਜੰਸੀ)-ਭਾਰਤ ਦੇ 11 ਜਹਾਜ਼ਾਂ ਨੇ ਹੋਰਮੁਜ਼ ਜਲ ਮਾਰਗ ਪਾਰ ਕਰ ਲਿਆ ਹੈ, ਜਦੋਂਕਿ 13 ਜਹਾਜ਼ ਅਜੇ ਵੀ ਫ਼ਾਰਸ ਦੀ ਖਾੜੀ 'ਚ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਨੂੰ ਸੰਬੋਧਨ ਦੱਸਿਆ ਕਿ ਈਰਾਨ ਨਾਲ ਕੂਟਨੀਤਕ ਗੱਲਬਾਤ ਅਤੇ ਸੰਪਰਕ ਦੇ ਨਤੀਜੇ ਵਜੋਂ ਹੁਣ ਤੱਕ 11 ਭਾਰਤੀ ਜਹਾਜ਼ ਹੋਰਮੁਜ਼ ਤੋਂ ਬਾਹਰ ਆ ਗਏ ਹਨ | 13 ਜਹਾਜ਼ ਅਜੇ ਵੀ ਫ਼ਾਰਸ ਦੀ ਖਾੜੀ 'ਚ ਹਨ ਅਤੇ ਈਰਾਨੀ ਅਧਿਕਾਰੀਆਂ ਦੇ ਸੰਪਰਕ 'ਚ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਬਾਕੀ ਜਹਾਜ਼ ਵੀ ਹੋਰਮੁਜ਼ ਪਾਰ ਕਰਕੇ ਭਾਰਤ ਪਹੁੰਚ ਸਕਣ | ਈਰਾਨੀ ਜਹਾਜ਼ਾਂ ਅਤੇ ਸਮੁੰਦਰੀ ਪਹੁੰਚ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਦੂਸਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਅੰਤਰਰਾਸ਼ਟਰੀ ਪਾਣੀਆਂ 'ਚ ਚੱਲਣ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੁੰਦੀ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਕਾਨੂੰਨ-ਵਿਵਸਥਾ ਮਜ਼ਬੂਤੀ ਲਈ ਗ੍ਰਹਿ ਸਕੱਤਰ ਸਰਗਰਮ, ਨਵੀਂ ਫ਼ੌਜਦਾਰੀ ਪ੍ਰਣਾਲੀ ਲਾਗੂ ਕਰਨ ਲਈ ਅਧਿਕਾਰੀਆਂ... ਅਗਲੀ ਖ਼ਬਰ ਕਪੂਰ ਪਰਿਵਾਰ ਵਿਵਾਦ ਸੁਲਝਾਉਣ ਲਈ ਸੁਪਰੀਮ ਕੋਰਟ ਵਲੋਂ ਸਾਬਕਾ ਚੀਫ਼ ਜਸਟਿਸ ਚੰਦਰਚੂੜ ਦੀ 'ਵਿਚੋਲੇ' ਵਜੋਂ ਨਿਯੁਕਤੀ <b...
Ad Position 24