29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪੰਜਾਬ ਭਾਜਪਾ ਦੇ ਕਾਨੂੰਨੀ ਵਿੰਗ ਦੀ ਨਵੀਂ ਟੀਮ ਗਠਿਤ , 119 ਵਕੀਲਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ ਹਾਈ ਕੋਰਟ ਲਈ 55 ਵਕੀਲਾਂ ਦੀ ਟੀਮ ਵੀ ਬਣਾਈ

ਚੰਡੀਗੜ੍ਹ, 29 ਨਵੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਭਾਜਪਾ ਦੇ ਕਾਨੂੰਨੀ ਵਿੰਗ ਨੂੰ ਸਰਗਰਮ ਅਤੇ ਮਜ਼ਬੂਤ ਬਣਾਉਣ ਲਈ ਪਾਰਟੀ ਨੇ ਨਵਾਂ ਜਥੇਬੰਦਕ ਢਾਂਚਾ ਤਿਆਰ ਕੀਤਾ ਹੈ। ਲੀਗਲ ਸੈੱਲ ਦੇ ਕਨਵੀਨਰ ਐਨ.

Ad Position 21
No active advertisement
ਅਜੀਤ ਡੈਸਕ 30-11-2026
ਚੰਡੀਗੜ੍ਹ, 29 ਨਵੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਭਾਜਪਾ ਦੇ ਕਾਨੂੰਨੀ ਵਿੰਗ ਨੂੰ ਸਰਗਰਮ ਅਤੇ ਮਜ਼ਬੂਤ ਬਣਾਉਣ ਲਈ ਪਾਰਟੀ ਨੇ ਨਵਾਂ ਜਥੇਬੰਦਕ ਢਾਂਚਾ ਤਿਆਰ ਕੀਤਾ ਹੈ। ਲੀਗਲ ਸੈੱਲ ਦੇ ਕਨਵੀਨਰ ਐਨ.ਕੇ. ਵਰਮਾ ਵਲੋਂ ਜਾਰੀ ਸੂਚੀ ਵਿਚ ਸੂਬਾ ਅਹੁਦੇਦਾਰਾਂ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਲਈ 55 ਵਕੀਲਾਂ ਦੀ ਟੀਮ ਦਾ ਵੀ ਐਲਾਨ ਕੀਤਾ ਗਿਆ ਹੈ। ਨਵੀਂ ਬਣਾਈ ਗਈ ਟੀਮ ਵਿਚ ਕੁੱਲ 119 ਵਕੀਲਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਚੰਡੀਗੜ੍ਹ ਤੋਂ ਜਾਰੀ ਸੂਚੀ ਅਨੁਸਾਰ ਕਾਨੂੰਨੀ ਵਿੰਗ ਦੇ ਸੂਬਾ ਪੱਧਰੀ ਢਾਂਚੇ ਵਿਚ ਪੰਜ ਜ਼ੋਨਲ ਇੰਚਾਰਜ, 20 ਸੂਬਾ ਕੋ-ਕਨਵੀਨਰ ਅਤੇ 39 ਕਾਰਜਕਾਰਨੀ ਮੈਂਬਰ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਚ ਪਾਰਟੀ ਦੇ ਕਾਨੂੰਨੀ ਮਾਮਲਿਆਂ ਨਾਲ ਸਬੰਧਿਤ ਕੰਮਾਂ ਲਈ 55 ਵਕੀਲਾਂ ਦੀ ਵੱਖਰੀ ਟੀਮ ਬਣਾਈ ਗਈ ਹੈ। ਜ਼ੋਨਲ ਇੰਚਾਰਜਾਂ ਵਿਚ ਜ਼ੋਨ-1 ਦੇ ਇੰਚਾਰਜ ਵਜੋਂ ਆਨੰਦਪੁਰ ਸਾਹਿਬ ਤੋਂ ਮਨੀਸ਼ ਧਰਮਾਨੀ, ਜ਼ੋਨ-2 ਲਈ ਏ. ਜੈਨ, ਜ਼ੋਨ-3 ਲਈ ਹੁਸ਼ਿਆਰਪੁਰ ਤੋਂ ਮੁਨੀਸ਼ ਰਲਹਨ, ਜ਼ੋਨ-4 ਲਈ ਸੰਗਰੂਰ ਤੋਂ ਸੁਰਜੀਤ ਸਿੰਘ ਰੰਧਾਵਾ ਅਤੇ ਜ਼ੋਨ-5 ਲਈ ਪਟਿਆਲਾ ਤੋਂ ਦੀਪਕ ਜਿੰਦਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਸੂਬਾ ਕੋ-ਕਨਵੀਨਰ ਵਜੋਂ ਨਿਯੁਕਤ ਕੀਤੇ ਗਏ 20 ਵਕੀਲਾਂ ਵਿਚ ਗੀਤਾਂਜਲੀ ਬਾਲੀ, ਸ਼ੇਰ ਸਿੰਘ ਸੋਢੀ, ਕੁਲਭੂਸ਼ਨ ਮਿਨਹਾਸ, ਚਰਨਜੀਤ ਕੁਮਾਰ, ਵਰਿੰਦਰ ਕੁਮਾਰ ਸ਼ਰਮਾ, ਸੰਜੇ ਗਰਗ, ਨਿਤੇਸ਼ ਸਿੰਘੀ, ਭਾਨੂ ਪ੍ਰਤਾਪ ਸਿੰਘ ਮਿਨਹਾਸ, ਗਗਨਦੀਪ ਸਿੰਘ ਵਿਰਕ, ਜੀ.ਐੱਸ. ਰਾਣਾ, ਸਾਕੇਤ ਬਜਾਜ, ਕੰਵਰ ਸੂਦ, ਰਵਨੀਤ ਬੈਂਸ, ਮੋਹਿਤ ਸਡਾਨਾ, ਅੰਕੁਰ ਜਿੰਦਲ, ਸੌਰਵ ਸ਼ਰਮਾ, ਉੱਜਵਲ ਸ਼੍ਰੀਵਾਸਤਵ, ਮੋਹਿਤ ਕਾਂਸਲ, ਭਰਤ ਕਵਲ (ਭਾਨੂੰ) ਅਤੇ ਗੁਰਦੀਪਇੰਦਰ ਸਿੰਘ ਢਿੱਲੋਂ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਸੂਬਾ ਕਾਰਜਕਾਰਨੀ ਦੇ 39 ਮੈਂਬਰਾਂ ’ਚ ਜਸਵੰਤ ਸਿੰਘ, ਪੀ.ਐੱਸ. ਘੁੰਮਣ, ਸੁਭਾਸ਼ ਲੁਟਾਵਾ, ਰਮਿਤ ਕੇਹਰ, ਸੰਜੀਵ ਕੰਬੋਜ, ਹਰਪ੍ਰਤਾਪ ਸੰਧੂ, ਦਵਿੰਦਰ ਗੁਪਤਾ, ਲਵਲੀ ਸ਼ਰਮਾ, ਹਰਸ਼ ਵਰਧਨ ਕੋਹਲੀ, ਰਮਨਜੀਤ ਸਿੰਘ ਔਲਖ, ਨਵੀਨ ਸ਼ਰਮਾ, ਚੰਦਰ ਸ਼ੇਖਰ, ਜਸਕਰਨ ਸਿੰਘ, ਜਗਜੀਤ ਸਿੰਘ ਚੀਮਾ, ਵਿਸ਼ਾਲ ਸ਼ਰਮਾ, ਆਰ.ਐੱਲ. ਸੁਮਨ, ਕਰਨ ਕਾਲੀਆ, ਦੀਪਕ ਜਿੰਦਲ, ਨਿਮਰਪ੍ਰੀਤ ਸਿੰਘ, ਰਾਜੇਸ਼ ਖੰਨਾ, ਲਵਲੀਨ ਸ਼ਰਮਾ, ਰਾਜੇਸ਼ ਸ਼ਰਮਾ, ਬਿਕਰਮ ਅਰੋੜਾ, ਦੁਸ਼ਯੰਤ ਸ਼ਰਮਾ, ਕੁਨਾਲ ਸੱਚਰ, ਗੌਰਵ ਗਰਗ, ਰਜਿੰਦਰ ਸ਼ਰਮਾ, ਰੰਜਨ ਚੌਹਾਨ, ਰਮੇਸ਼ ਚੰਦਰ, ਪ੍ਰਦੀਪ ਭਾਰਤੀ, ਰਣਜੀਤ ਸਿੰਘ ਰਾਣਾ, ਗੋਰਵ ਅਰੋੜਾ, ਨਰਿੰਦਰ ਗੋਇਲ, ਅਜੇ ਦਿਸਾਵਰ, ਆਰਕੇ ਭੱਲਾ, ਕ੍ਰਿਸ਼ ਇਚਪੁਜਾਨੀ, ਰਵੀਸ਼ ਮਲਹੋਤਰਾ, ਰਾਜੇਸ਼ ਰਾਣਾ, ਅਸ਼ਵਨੀ ਢੀਂਗਰਾ ਨੂੰ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਲਈ ਬਣਾਈ ਗਈ 55 ਮੈਂਬਰੀ ਟੀਮ ਪੰਜਾਬ ਭਾਜਪਾ ਦੇ ਕਾਨੂੰਨੀ ਵਿੰਗ ਵਲੋਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ ਬਣਾਈ ਗਈ 55 ਮੈਂਬਰੀ ਟੀਮ ’ਚ ਆਸ਼ੀਸ਼ ਪਾਲ ਕੌਸ਼ਲ, ਸ਼ਿਵੋਏ ਧੀਰ, ਕ੍ਰਿਸ਼ਨ ਕੁਮਾਰ, ਹਰਨੀਤ ਸਿੰਘ ਓਬਰਾਏ, ਓਮ ਪਾਲ ਸ਼ਰਮਾ, ਅਨੁਪਿੰਦਰ ਬਰਾੜ, ਡੀ.ਐੱਸ. ਸੁੱਲਰ, ਸਪਨਾ ਕੰਵਰ, ਰੂਪਕ ਬਾਂਸਲ, ਪਰਵੀਨ ਰੋਹਿਲਾ, ਗੁਰਸਾਹਿਬ ਸਿੰਘ ਹੁੰਦਲ, ਚੰਦਰਕਾਂਤ ਰਾਣਾ, ਸੰਜੀਵ ਬਾਵਾ, ਜਸ਼ਨ ਖਹਿਰਾ, ਭੀਸ਼ਮ ਕੁਮਾਰ, ਵੀਰੇਂਦਰ ਜੰਮਵਾਲ, ਯੋਗੇਸ਼ ਗੋਇਲ, ਗੋਵਿੰਦਰ ਸਿੰਘ ਕੌਸ਼ਲ, ਮੀਨੂੰ ਕੌਸ਼ਲ, ਪ੍ਰਿਆ ਸਿੰਘ, ਕਰਨ ਸਿੰਘ ਪਰਮਾਰ, ਭਿਸ਼ਮ ਕਿੰਗਰ, ਸੁਰਿੰਦਰ ਗੌੜ, ਜੀ.ਐਸ. ਗੋਪੇਰਾ, ਮਦਨ ਭੰਡਾਰੀ, ਬੀ. ਐਸ. ਭਾਟੀਆ, ਬਲਜੀਤ ਸਿੰਘ, ਹਸਰਤ ਬਰਾੜ ਦੇ ਨਾਂਅ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ: ਨਗਰ ਕੀਰਤਨ ਦੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਵਫ਼ਦ ਨੇ ਇਲਾਹਾਬਾਦ ਵਿਖੇ ਸਥਾ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਠਿੰਡਾ - ਖੁਰਾਲਗੜ੍ਹ ਸ਼ੋਭਾ ਯਾਤਰਾ ਕੱਲ੍ਹ ਤੋਂ
Ad Position 24