29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਲਾਹੌਰ ਪਹੁੰਚੇ ਜਥੇ ਨੇ ਕੀਤੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਪੰਜਾਬੀ ਜੁੱਤੀਆਂ ਤੇ ਜ਼ਨਾਨਾ ਸੂਟ ਖ਼ਰੀਦੇ

ਅੰਮ੍ਰਿਤਸਰ, 29 ਨਵੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਿਰਕਤ ਕਰਨ ਪਾਕਿਸਤਾਨ ਪਹੁੰਚੇ ਭਾਰਤੀ ਜਥੇ ਨੇ ਅੱਜ ਲਾਹੌਰ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਇਸ ਦੌਰਾਨ ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸਿੰਘ ਸਿੰਘਣੀਆਂ, ਸਮਾਧ ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਸ਼ਹਿਰ ਦੀ ਟੈਂਪਲ ਰੋਡ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਆਦਿ ਵਿਖੇ ਸ਼ਰਧਾਲੂ ਪਹੁੰਚੇ।

Ad Position 21
No active advertisement
ਅਜੀਤ ਡੈਸਕ 30-11-2026
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਿਰਕਤ ਕਰਨ ਪਾਕਿਸਤਾਨ ਪਹੁੰਚੇ ਭਾਰਤੀ ਜਥੇ ਨੇ ਅੱਜ ਲਾਹੌਰ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਇਸ ਦੌਰਾਨ ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸਿੰਘ ਸਿੰਘਣੀਆਂ, ਸਮਾਧ ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਸ਼ਹਿਰ ਦੀ ਟੈਂਪਲ ਰੋਡ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਆਦਿ ਵਿਖੇ ਸ਼ਰਧਾਲੂ ਪਹੁੰਚੇ। ਇਹ ਅਸਥਾਨ ਪਾਕਿਸਤਾਨ ਗੁਰਧਾਮ ਕਾਰ ਸੇਵਾ ਵਲੋਂ ਕਰਵਾਈ ਗਈ ਨਵਉਸਾਰੀ ਅਤੇ ਮੁਰੰਮਤ ਬਾਅਦ ਹਾਲ ਹੀ ’ਚ ਖੋਲ੍ਹਿਆ ਗਿਆ ਹੈ। ਉਕਤ ਤੋਂ ਇਲਾਵਾ ਭਾਰਤੀ ਜਥੇ ਨੇ ਅੱਜ ਲਾਹੌਰ ’ਚ ਖੁੱਲ ਕੇ ਖ਼ਰੀਦਦਾਰੀ ਕੀਤੀ। ਲਾਹੌਰ ਦੇ ਟਕਸਾਲੀ ਗੇਟ ਦੇ ਅੰਦਰ ਮੌਜੂਦ ਪੰਜਾਬੀ ਜੁੱਤੀਆਂ ਦੇ ਬਾਜ਼ਾਰ ’ਚ ਜਥੇ ’ਚ ਸ਼ਾਮਿਲ ਲੋਕਾਂ ਵਲੋਂ ਸੈਂਕੜਿਆਂ ਦੀ ਗਿਣਤੀ ’ਚ ਪੰਜਾਬੀ ਜੁੱਤੀਆਂ, ਖੁੱਸੇ ਅਤੇ ਪਿਸ਼ਾਵਰੀ ਖੇੜੀ ਸਮੇਤ ਚਮੜੇ ਦੇ ਜੁੱਤੇ ਖ਼ਰੀਦੇ ਗਏ। ਉਨ੍ਹਾਂ ਵਲੋਂ ਲਾਹੌਰ ਦੇ ਅਨਾਰਕਲੀ ਬਾਜ਼ਾਰ, ਗੁਲਬਰਗ ਮਾਰਕੀਟ, ਦਿੱਲੀ ਦਰਵਾਜਾ ਅਤੇ ਆਜ਼ਮ ਕਲਾਥ ਮਾਰਕੀਟ (ਚੂਨਾ ਮੰਡੀ) ’ਚ ਜ਼ਨਾਨਾ ਸੂਟਾਂ, ਦੁਪੱਟਿਆਂ ਅਤੇ ਹੋਰਨਾਂ ਕੱਪੜਿਆਂ ਦੀ ਵੀ ਖ਼ਰੀਦਦਾਰੀ ਕੀਤੀ ਗਈ। ਇਸ ਦੇ ਇਲਾਵਾ ਜਥੇ ਵਲੋਂ ਡਰਾਈ ਫਰੂਟ ਖ਼ਰੀਦਣ ’ਚ ਵੀ ਵਿਸ਼ੇਸ਼ ਰੁਚੀ ਵਿਖਾਈ ਗਈ ਅਤੇ ਅਕਬਰੀ ਮੰਡੀ, ਪੀਅਡਨ ਰੋਡ ਅਤੇ ਲਾਹੌਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਮੌਜੂਦ ਡਰਾਈ ਫਰੂਟ ਦੀਆਂ ਦੁਕਾਨਾਂ ਤੋਂ ਸੈਂਕੜੇ ਕਿੱਲੋ ਬਦਾਮ, ਅਖਰੋਟ, ਕਾਜੂ, ਛੁਹਾਰੇ, ਇਲਾਇਚੀ, ਕਾਲਾ ਜ਼ੀਰਾ, ਖਸਖਸ ਅਤੇ ਅੰਜੀਰ ਆਦਿ ਖਰੀਦੀ। ਜਥੇ ’ਚ ਸ਼ਾਮਿਲ ਬਹੁਤ ਸਾਰੇ ਯਾਤਰੂਆਂ ਨੇ ਲਾਹੌਰ ਮੈਟਰੋ ਟਰੇਨ ਦਾ ਵੀ ਸਫ਼ਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਸਵਾਗਤ ਅਤੇ ਸਤਿਕਾਰ ਵਜੋਂ 30 ਨਵੰਬਰ ਦੀ ਰਾਤ ਨੂੰ ਲਾਹੌਰ ਦੇ ਇਤਿਹਾਸਕ ਹਜ਼ੂਰੀ ਬਾਗ਼ ਵਿਖੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਇਕ ਵਿਸ਼ੇਸ਼ ਰਾਤ ਦੇ ਖਾਣੇ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਦੋਂ ਕਿ ਜਥੇ ਦੀ ਕੱਲ੍ਹ 1 ਦਸੰਬਰ ਨੂੰ ਵਾਪਸੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਐੱਫ. ਜਵਾਨ ਦੀ ਹਿਰਾਸਤੀ ਮੌਤ ਦਾ ਮਾਮਲਾ ਅਸਿਸਟੈਂਟ ਕਮਾਂਡੈਂਟ ਦੀ ਐੱਨ . ਸੀ . ਬੀ . ਤੋਂ ਹੋਈ ਛੁੱਟੀ ਅਗਲੀ ਖ਼ਬਰ ਹਿੰਦ - ਪਾਕਿ ਦੋਸਤੀ ਮੰਚ , ਫੋਕਲੋਰ ਰਿਸਰਚ ਅਕਾਦਮੀ ਤੇ ਸਾਫ਼ਮਾ ਦੀ ਅਹਿਮ ਇਕੱਤਰਤਾ ਅਟਾਰੀ-ਵਾਹਗਾ ਸਰਹੱਦ ਤੇ ਕਰਤਾਰਪੁਰ ਲ...
Ad Position 24