ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ , ਵੱਲ੍ਹਾ ਵਿਖੇ ‘ ਪਨਪੈਡੀਕਾਨ -2026’ ਤਿੰਨ ਦਿਨਾ ਕਾਨਫਰੰਸ ਦੇਸ਼ ਭਰ ਤੋਂ 250 ਬਾਲ ਰੋਗ ਮਾਹਿਰ ਪੁੱਜੇ
ਨਵਾਂ ਪਿੰਡ (ਅੰਮ੍ਰਿਤਸਰ), 29 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਵੱਲ੍ਹਾ (ਅੰਮ੍ਰਿਤਸਰ) ਵਿਖੇ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੀ ਸਾਲਾਨਾ ਸੂਬਾ ਪੱਧਰੀ 3 ਦਿਨਾ ਕਾਨਫਰੰਸ ‘ਪਨਪੈਡੀਕਾਨ-2026’ ਕਰਵਾਈ ਗਈ। ਕਾਨਫਰੰਸ ’ਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ 250 ਦੇ ਕਰੀਬ ਬਾਲ ਰੋਗ ਮਾਹਿਰਾਂ, ਪ੍ਰਸਿੱਧ ਡਾਕਟਰਾਂ ਅਤੇ ਮੈਡੀਕਲ ਸਿੱਖਿਆ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਬਾਲ ਸਿਹਤ ਸੰਭਾਲ ਦੇ ਖੇਤਰ ’ਚ ਨਵੀਆਂ ਖੋਜਾਂ, ਆਧੁਨਿਕ ਇਲਾਜ ਪ੍ਰਣਾਲੀਆਂ ਅਤੇ ਤਕਨੀਕੀ ਵਿਕਾਸ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਨਵਾਂ ਪਿੰਡ (ਅੰਮ੍ਰਿਤਸਰ), 29 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਵੱਲ੍ਹਾ (ਅੰਮ੍ਰਿਤਸਰ) ਵਿਖੇ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੀ ਸਾਲਾਨਾ ਸੂਬਾ ਪੱਧਰੀ 3 ਦਿਨਾ ਕਾਨਫਰੰਸ ‘ਪਨਪੈਡੀਕਾਨ-2026’ ਕਰਵਾਈ ਗਈ। ਕਾਨਫਰੰਸ ’ਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ 250 ਦੇ ਕਰੀਬ ਬਾਲ ਰੋਗ ਮਾਹਿਰਾਂ, ਪ੍ਰਸਿੱਧ ਡਾਕਟਰਾਂ ਅਤੇ ਮੈਡੀਕਲ ਸਿੱਖਿਆ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਬਾਲ ਸਿਹਤ ਸੰਭਾਲ ਦੇ ਖੇਤਰ ’ਚ ਨਵੀਆਂ ਖੋਜਾਂ, ਆਧੁਨਿਕ ਇਲਾਜ ਪ੍ਰਣਾਲੀਆਂ ਅਤੇ ਤਕਨੀਕੀ ਵਿਕਾਸ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਕਾਨਫਰੰਸ ਦੀ ਸ਼ੁਰੂਆਤ 5 ਵਿਸ਼ੇਸ਼ ਮੁੱਢਲੀਆਂ ਸਿਖਲਾਈ ਵਰਕਸ਼ਾਪਾਂ ਨਾਲ ਹੋਈ। ਇਨ੍ਹਾਂ ’ਚ ਨਰਸਿੰਗ ਸਟਾਫ਼ ਲਈ ਵਿਸ਼ੇਸ਼ ਸਿਖਲਾਈ, ਗੁਰਦਿਆਂ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋਣ ਦੀ ਸੂਰਤ ’ਚ ਬਦਲਵੇਂ ਇਲਾਜ, ਮਰੀਜ਼ ਦੇ ਬਿਸਤਰੇ ਕੋਲ ਅਲਟਰਾਸਾਊਂਡ ਰਾਹੀਂ ਜਾਂਚ, ਐਲਰਜੀ ਅਤੇ ਨਵਜੰਮੇ ਬੱਚਿਆਂ ਦੀ ਉੱਨਤ ਸਿਹਤ ਸੰਭਾਲ ਸ਼ਾਮਿਲ ਸਨ। ਇਸ ਮੌਕੇ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੀ ਕੌਮੀ ਸਕੱਤਰ ਡਾ. ਰੁਚਿਰਾ ਮਹੇਸ਼ਵਰੀ ਅਤੇ ਉੱਤਰੀ ਜ਼ੋਨ ਦੇ ਉਪ ਪ੍ਰਧਾਨ ਡਾ. ਦੇਵੇਂਦਰ ਸਰੀਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਨਫਰੰਸ ਦਾ ਆਯੋਜਨ ਡਾ. ਏ.ਪੀ.ਸਿੰਘ ਡੀਨ ਐੱਸ.ਜੀ.ਆਰ.ਡੀ.ਯੂ. ਅੰਮ੍ਰਿਤਸਰ, ਉਪ ਕੁਲਪਤੀ ਡਾ. ਮਨਜੀਤ ਸਿੰਘ ਉੱਪਲ ਅਤੇ ਮੈਡੀਕਲ ਸੰਸਥਾ ਦੀ ਪ੍ਰਿੰ. ਡਾ. ਅਨੁਪਮਾ ਮਹਾਜਨ ਦੀ ਰਹਿਨੁਮਾਈ ਹੇਠ ਹੋਇਆ। ਕਾਨਫਰੰਸ ਦੀ ਅਗਵਾਈ ਸਾਪਾ-2026 ਦੇ ਪ੍ਰਧਾਨ ਅਤੇ ਪਨਪੈਡੀਕਾਨ-2026 ਦੇ ਮੁੱਖ ਪ੍ਰਬੰਧਕੀ ਚੇਅਰਮੈਨ ਡਾ. ਗੁਰਸ਼ਰਨ ਸਿੰਘ ਨਾਰੰਗ ਨੇ ਕੀਤੀ। ਇਸ ਦੇ ਨਾਲ ਡਾ. ਮਨਦੀਪ ਸਿੰਘ ਖੁਰਾਣਾ ਪ੍ਰੋ. ਬਾਲ ਰੋਗ ਵਿਭਾਗ ਅਤੇ ਸਾਪਾ-2026 ਦੇ ਸਕੱਤਰ, ਡਾ. ਸੀਮਾ ਰਾਏ ਪ੍ਰੋ. ਬਾਲ ਰੋਗ ਵਿਭਾਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਅਤੇ ਡਾ. ਗੁਰਮੀਤ ਸਿੰਘ ਪ੍ਰੋ. ਬਾਲ ਰੋਗ ਵਿਭਾਗ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਸੰਸਥਾ ਨੇ ਅਹਿਮ ਭੂਮਿਕਾ ਨਿਭਾਈ। ਕਾਨਫਰੰਸ ਦੌਰਾਨ ਪ੍ਰਸਿੱਧ ਬਾਲ ਰੋਗ ਮਾਹਿਰਾਂ ਦੇ ਵੱਖ-ਵੱਖ ਵਿਸ਼ਿਆਂ ’ਤੇ ਵਿਸ਼ੇਸ਼ ਭਾਸ਼ਣ, ਵਿਗਿਆਨਕ ਸੈਸ਼ਨ ਅਤੇ ਵਿਚਾਰ-ਵਟਾਂਦਰੇ ਹੋਏ। ਇਨ੍ਹਾਂ ਰਾਹੀਂ ਬਾਲ ਰੋਗਾਂ ਦੀ ਪਛਾਣ, ਇਲਾਜ, ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਅਤੇ ਆਧੁਨਿਕ ਡਾਕਟਰੀ ਤਕਨੀਕਾਂ ਸੰਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਸਾਲ 2027 ਦੇ ਕੌਮੀ ਪ੍ਰਧਾਨ ਡਾ. ਵਿਨੀਤ ਸਕਸੈਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।