ਮੁੱਲਾਂਪੁਰ-ਦਾਖਾ, 12 ਮਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਮਈ 1710 ਈ: ਵਿਚ ਸਰਹਿੰਦ ਫਤਿਹ ਦੀ ਯਾਦ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਉੱਘੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ, ਰਿਟਾ: ਆਈ.ਜੀ. ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਕਰਨੈਲ ਸਿੰਘ ਗਿੱਲ, ਸਾਬਕਾ ਸਰਪੰਚ ਜਗਦੀਪ ਸਿੰਘ ਰੱਤੋਵਾਲ, ਜਗਜੀਵਨ ਸਿੰਘ ਰਕਬਾ, ਹੇਮਰਾਜ ਗੋਇਲ, ਫਾਊਾਡੇਸ਼ਨ ਦੀ ਸਮੁੱਚੀ ਟੀਮ ਦੇ ਪ੍ਰਬੰਧਾਂ ਹੇਠ ਭਵਨ ਰਕਬਾ (ਲੁਧਿ:) ਤੋਂ ਵਿਸ਼ਾਲ ਫ਼ਤਿਹ ਮਾਰਚ ਚੱਪੜਚਿੱੜੀ ਦੇ ਮੈਦਾਨ ਵੱਲ ਰਵਾਨਾ ਹੋਣ ਤੋਂ ਪਹਿਲਾਂ ਅਰਦਾਸ ਹੋਈ | ਵਿਸ਼ਾਲ ਫਤਿਹ ਮਾਰਚ ਨੂੰ ਅਗਲੀ ਮੰਜ਼ਿਲ ਵੱਲ ਤੋਰਨ ਲਈ ਫੁੱਲਾਂ ਨਾਲ ਸ਼ਿੰਗਾਰੀ ਹੋਈ ਏਅਰ ਕੰਡੀਸ਼ਨਰ ਬੱਸ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਰੰਭਤਾ ਦੀ ਅਰਦਾਸ ਵਿਚ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮੁਖੀ ਨਿਹੰਗ ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ, ਸੰਤ ਬਾਬਾ ਜਗਜੀਤ ਸਿੰਘ (ਦਰਬਾਰ ਸੰਪਰਦਾਇ ਲੋਪੋਂ), ਸੰਤ ਦੀਪਕ ਸਿੰਘ ਦੌਧਰ, ਸੰਤ ਸੁਖਵੀਰ ਸਿੰਘ ਖ਼ਾਲਸਾ, ਸੰਤ ਸਰਬਜੋਤ ਸਿੰਘ ਡਾਂਗੋ, ਭਾਈ ਤਰਨਜੀਤ ਸਿੰਘ ਨਿਮਾਣਾ, ਗੁਰਜੀਤ ਸਿੰਘ ਓਬਰਾਏ, ਡਾ: ਇੰਦਰਜੀਤ ਸਿੰਘ ਢੀਂਗਰਾ, ਹੋਰ ਮੌਜੂਦ ਰਹੇ | ਰਾਗੀ-ਢਾਡੀ, ਕਵੀਸ਼ਰਾਂ ਵਲੋਂ ਮਹਾਨ ਤਪੱਸਵੀ, ਤੇਜਸਵੀ, ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਖ਼ਾਲਸਾ ਰਾਜ ਨੂੰ ਵਾਰਾਂ ਰਾਹੀਂ ਪੇਸ਼ ਕੀਤਾ | ਭਵਨ ਰਕਬਾ ਤੋਂ ਚੱਪੜਚਿੜੀ ਦੇ ਮੈਦਾਨ ਵਧੇ ਫਤਿਹ ਮਾਰਚ ਦੇ ਮੁੱਖ ਪ੍ਰਬੰਧਕ ਕਿ੍ਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ 12 ਮਈ 1710 ਨੂੰ ਚੱਪੜਚਿੱੜੀ ਦੇ ਮੈਦਾਨ ਵਿਚ ਜਦ ਸਿੰਘਾਂ ਦੀ ਫੌਜ਼ ਦਾ ਮੁਕਾਬਲਾ ਸ਼ਾਹੀ ਫੌਜ਼ ਨਾਲ ਹੋਇਆ | ਚੱਪੜਚਿੱੜੀ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ 'ਤੇ ਫੁੱਲ-ਮਾਲਾਵਾਂ ਅਰਪਣ ਹੋਣਗੀਆਂ, ਉਪਰੰਤ ਢਾਡੀ-ਕਵੀਸ਼ਰਾਂ ਦੁਆਰਾ ਹਰਜਸ ਸਰਵਣ ਕਰਦਿਆਂ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਵਿਖੇ ਅਰਦਾਸ ਵਿਚ ਸ਼ਾਮਿਲ ਹੋਇਆ ਜਾਵੇਗਾ | ਵਿਸ਼ਾਲ ਫ਼ਤਿਹ ਮਾਰਚ ਦੇ ਭਵਨ ਰਕਬਾ ਤੋਂ ਮੰਡੀ ਮੁੱਲਾਂਪੁਰ ਪਹੁੰਚਣ 'ਤੇ ਭਰਵੇਂ ਸਵਾਗਤ ਤੋਂ ਬਾਅਦ ਇਯਾਲੀ ਚੌਂਕ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਪਹੁੰਚਣ 'ਤੇ ਪਿ੍ਤਪਾਲ ਸਿੰਘ ਪਾਲੀ, ਸਮੁੱਚੀ ਸੰਗਤ, ਰਾਮਗੜ੍ਹੀਆ ਸਕੂਲ ਨੇੜੇ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਸੰਗਤ ਵਲੋਂ ਨਿੱਘਾ ਸਵਾਗਤ ਹੋਇਆ |
ਸਰਹਿੰਦ ਫ਼ਤਿਹ ਮਾਰਚ : ਭਵਨ ਰਕਬਾ ਤੋਂ ਕਾਫ਼ਲਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਪੂਰਵਕ ਸਤਿਕਾਰ ਭੇਟ ਕਰਨ ਲਈ ਚੱਪੜਚਿੜੀ ਵੱਲ ਰਵਾਨਾ <br/>
ਅਜੀਤ ਡੈਸਕ
13-05-2026