11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਈ.ਡੀ. ਵਲੋਂ ਸੱਟੇਬਾਜ਼ੀ ਐਪ ਘੁਟਾਲੇ ਨਾਲ ਜੁੜੇ ਕਾਰੋਬਾਰੀ ਦੇ ਕਈ ਟਿਕਾਣਿਆਂ 'ਤੇ ਛਾਪਾਮਾਰੀ <br/>

Ad Position 21
No active advertisement
ਅਜੀਤ ਡੈਸਕ 14-05-2026

ਇਆਲੀ/ਥਰੀਕੇ, 13 ਮਈ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਗ੍ਰੀਨ ਸਿਟੀ ਇਲਾਕੇ ਵਿਚ ਅੱਜ ਸਵੇਰੇ ਕੇਂਦਰੀ ਜਾਂਚ ਏਜੰਸੀ ਦੀ ਟੀਮ ਨੇ ਇਕ ਕਾਰੋਬਾਰੀ ਦੇ ਅਹਾਤੇ 'ਤੇ ਛਾਪਾ ਮਾਰਿਆ, ਹਾਲਾਂਕਿ ਸ਼ੁਰੂ ਵਿਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਛਾਪਾ ਕਿਸ ਮਹਿਕਮੇ ਦੀ ਟੀਮ ਨੇ ਮਾਰਿਆ ਹੈ, ਪਰ ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਛਾਪਾ ਈ.ਡੀ. ਵਲੋਂ ਮਾਰਿਆ ਗਿਆ ਹੈ | ਜਿਹੜੀ ਕਾਰੋਬਾਰੀ ਦੇ ਰਿਕਾਰਡ, ਦਸਤਾਵੇਜ਼, ਬੈਂਕ ਖਾਤਿਆਂ ਅਤੇ ਜਾਇਦਾਦ ਦੀ ਜਾਂਚ ਕਰ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸੱਟੇਬਾਜ਼ੀ ਐਪ ਘੁਟਾਲੇ ਨਾਲ ਜੁੜਿਆ ਹੋਇਆ ਹੈ ਅਤੇ ਜਾਂਚ ਏਜੰਸੀ ਨੂੰ ਇਸ ਮਾਮਲੇ ਵਿਚ ਸੱਟੇਬਾਜ਼ੀ ਐਪ ਘੁਟਾਲਾ ਕਰਨ ਵਾਲਿਆਂ ਦੇ ਕਾਰੋਬਾਰੀ ਨਾਲ ਸਬੰਧ ਹੋਣ ਦਾ ਖ਼ਦਸ਼ਾ ਹੈ | ਇਸ ਦੇ ਨਾਲ ਹੀ ਕੇਂਦਰੀ ਏਜੰਸੀ ਨੇ ਸ਼ਹਿਰ ਵਿਚ ਕਾਰੋਬਾਰੀ ਦੇ ਹੋਰ ਟਿਕਾਣਿਆਂ ਜਨਪੱਥ, ਆਰ.ਕੇ. ਰੋਡ 'ਤੇ ਵੀ ਇਕੋ ਸਮੇਂ ਛਾਪੇਮਾਰੀ ਕੀਤੀ | ਕਾਰਵਾਈ ਦੌਰਾਨ, ਟੀਮ ਨੇ ਕਈ ਦਸਤਾਵੇਜ਼ ਅਤੇ ਇਲੈੱਕਟ੍ਰਾਨਿਕ ਉਪਕਰਨ ਜ਼ਬਤ ਕੀਤੇ | ਮੰਨਿਆ ਜਾ ਰਿਹਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕਾਰਵਾਈ ਸੰਬੰਧੀ ਸਥਿਤੀ ਸਪਸ਼ਟ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਹੋਰਮੁਜ਼ ਸੰਕਟ ਚਲਦੇ ਕੌਮਾਂਤਰੀ ਪੱਧਰ ਤੇ ਯੂਰੀਆ-ਡੀ.ਏ.ਪੀ. ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਅਗਲੀ ਖ਼ਬਰ ਡੇਢ ਲੱਖ ਦੇ ਕਰੀਬ ਸਰਕਾਰੀ ਮੁਲਾਜ਼ਮ ਮਰਦਮਸ਼ੁਮਾਰੀ, ਚੋਣਾਂ ਅਤੇ ਹੋਰਨਾਂ ਸਰਵੇਖਣਾਂ ਵਿਚ ਰੁੱਝੇ
Ad Position 24