ਲੁਧਿਆਣਾ, 13 ਮਈ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਦਿਵਾਂਸ਼ੀ ਨੇ ਸੌ ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ | ਦਿਵਾਂਸ਼ੀ ਦੀ ਇਸ ਸ਼ਾਨਦਾਰ ਕਾਮਯਾਬੀ ਨਾਲ ਪਰਿਵਾਰ ਅਤੇ ਸਕੂਲ ਵਿਚ ਖੁਸ਼ੀ ਦਾ ਮਾਹੌਲ ਹੈ | ਵਿਸ਼ੇਸ਼ ਗਲੱਬਾਤ ਦੌਰਾਨ ਦਿਵਾਂਸ਼ੀ ਨੇ ਦੱਸਿਆ ਕਿ ਉਹ ਭਵਿੱਖ ਵਿਚ ਬੀ.ਟੈੱਕ ਕਰਕੇ ਇੰਜੀਨੀਅਰ ਬਣਨਾ ਚਾਹੁੰਦੀ ਹੈ | ਉਸਨੇ ਕਿਹਾ ਕਿ ਉਸਦੀ ਇਸ ਸਫਲਤਾ ਦੇ ਪਿੱਛੇ ਸੈਲਫ ਸਟੱਡੀ ਅਤੇ ਅਧਿਆਪਕਾਂ ਦੀ ਅਗਵਾਈ ਦਾ ਵੱਡਾ ਯੋਗਦਾਨ ਹੈ | ਉਸਨੇ ਸਕੂਲ ਵਿਚ ਪੜ੍ਹਾਏ ਗਏ ਸਿਲੇਬਸ ਨੰੂ ਪੂਰੀ ਗੰਭੀਰਤਾ ਨਾਲ ਸਮਝਿਆ ਅਤੇ ਨਿਯਮਿਤ ਤੌਰ 'ਤੇ ਪੜ੍ਹਾਈ ਕੀਤੀ | ਦਿਵਾਂਸ਼ੀ ਨੇ ਦੱਸਿਆ ਕਿ ਉਹ ਰੋਜ਼ਾਨਾ 5 ਤੋਂ 6 ਘੰਟੇ ਪੜ੍ਹਾਈ ਕਰਦੀ ਸੀ ਅਤੇ ਪ੍ਰੀਖਿਆ ਦੌਰਾਨ ਉਸਨੇ ਮੋਬਾਈਲ ਫੋਨ ਦੀ ਵਰਤੋਂ ਬਹੁਤ ਘੱਟ ਕੀਤੀ | ਪੜ੍ਹਾਈ ਦੇ ਨਾਲ ਨਾਲ ਉਹ ਖੇਡਾਂ ਵਿਚ ਵੀ ਰੁਚੀ ਰੱਖਦੀ ਹੈ ਅਤੇ ਸੂਬਾ ਪੱਧਰ ਤੱਕ ਸਾਫਟਬਾਲ ਖੇਡ ਚੁੱਕੀ ਹੈ | ਦਿਵਾਂਸ਼ੀ ਨੇ ਦੱਸਿਆ ਕਿ ਉਸਦੇ ਪਿਤਾ ਵਿਨੀਤ ਜੌਹਰ ਸੇਲਜ਼ਮੈਨ ਹਨ, ਜਦਕਿ ਮਾਤਾ ਨੀਤੂ ਇਕ ਅਧਿਆਪਕ ਹਨ |
12ਵੀਂ ਜਮਾਤ 'ਚੋਂ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਬਣਨਾ ਚਾਹੁੰਦੀ ਇੰਜੀਨੀਅਰ <br/>
ਅਜੀਤ ਡੈਸਕ
14-05-2026